ਤਿੰਨ ਅਣਪਛਾਤੇ ਨੌਜਵਾਨਾਂ ਨੇ ਵਿਅਕਤੀ ਦੀ ਕੀਤੀ ਕੁੱਟਮਾਰ, ਮਾਮਲਾ ਦਰਜ
Thursday, Dec 08, 2022 - 05:16 PM (IST)

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਛਾਉਣੀ ਸਥਿਤ ਗੁਰੂ ਕ੍ਰਿਪਾ ਡੇਅਰੀ ਮੇਨ ਬਜ਼ਾਰ ਬਸਤੀ ਟੈਂਕਾਂਵਾਲੀ ਦੇ ਕੋਲ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ 'ਚ ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਤਿੰਨ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਮਨ ਪੁੱਤਰ ਰਾਮ ਕ੍ਰਿਸ਼ਨ ਵਾਸੀ ਮੰਡੀ ਕੈਂਟ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਡੇਅਰੀ 'ਤੇ ਕੰਮ ਕਰਨ ਵਾਲੇ ਮੁੰਡੇ ਨਾਲ ਕਾਊਂਟਰ ’ਤੇ ਦੁੱਧ ਵੇਚ ਰਿਹਾ ਸੀ ਤਾਂ 3 ਅਣਪਛਾਤੇ ਮੁੰਡੇ ਕਾਰ ਵਰਨਾ ’ਤੇ ਆਏ ਕੰਮ ਕਰਨ ਵਾਲੇ ਮੁੰਡੇ ਵਰਿੰਦਰ ਕੁਮਾਰ ਨਾਲ ਬਿਨ੍ਹਾ ਵਜ੍ਹਾ ਬਹਿਸ ਕਰਨ ਲੱਗੇ ਤੇ ਉਸ ਨੂੰ ਗਲੇ ਤੋਂ ਫੜ੍ਹ ਲਿਆ।
ਜਦ ਉਹ ਨੇ ਬਾਹਰ ਜਾ ਕੇ ਉਸ ਨੂੰ ਛੁਡਾਉਣ ਲੱਗਾ ਤਾਂ ਉਸ ਦੀ ਕੁੱਟਮਾਰ ਕਰਨ ਲੱਗੇ ਤੇ ਰੌਲਾ ਪੈਣ ’ਤੇ ਦੋਸ਼ੀਅਨ ਮੌਕੇ ’ਤੇ ਕਾਰ 'ਚ ਸਵਾਰ ਹੋ ਕੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।