ਅਕਾਲੀ ਦਲ ਦੇ ਸਾਬਕਾ MC ਨੂੰ ਭਤੀਜ ਨੂੰਹ ਨੇ ਸਾਥੀਆਂ ਸਮੇਤ ਸ਼ਰੇਆਮ ਕੁੱਟਿਆ, ਪੁਲਸ ਵੱਲੋਂ ਜਾਂਚ ਸ਼ੁਰੂ

Monday, Jul 18, 2022 - 02:32 PM (IST)

ਅਕਾਲੀ ਦਲ ਦੇ ਸਾਬਕਾ MC ਨੂੰ ਭਤੀਜ ਨੂੰਹ ਨੇ ਸਾਥੀਆਂ ਸਮੇਤ ਸ਼ਰੇਆਮ ਕੁੱਟਿਆ, ਪੁਲਸ ਵੱਲੋਂ ਜਾਂਚ ਸ਼ੁਰੂ

ਮੁੱਲਾਂਪੁਰ ਦਾਖਾ (ਕਾਲੀਆ) : ਸਥਾਨਕ ਕਸਬੇ ਦੇ ਇਕ ਸਾਬਕਾ ਕੌਂਸਲਰ ਅਤੇ ਮੌਜੂਦਾ ਅਕਾਲੀ ਵਰਕਰ ਦੀ ਭਤੀਜ ਨੂੰਹ ਨੇ ਆਪਣੇ ਪਤੀ ਨਾਲ ਮਿਲ ਕੇ ਸ਼ਰੇਆਮ ਕੁੱਟਮਾਰ ਕੀਤੀ। ਇਸ ਦੀ ਵੀਡਿਓ ਸ਼ੋਸਲ ਮੀਡੀਏ 'ਤੇ ਸ਼ਹਿਰ ਅੰਦਰ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ। ਉਧਰ ਸਾਬਕਾ ਕੌਂਸਲਰ ਨੇ ਆਪਣੇ ਨਾਲ ਹੋਈ ਕੁੱਟਮਾਰ ਤੇ ਲੁੱਟ-ਖਸੁੱਟ ਸਬੰਧੀ ਥਾਣਾ ਦਾਖਾ ਦੀ ਪੁਲਸ ਨੂੰ ਦਰਖ਼ਾਸਤ ਦੇ ਦਿੱਤੀ ਹੈ। ਸਾਬਕਾ ਕੌਂਸਲਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਮੁਹੱਲੇ ਅੰਦਰ ਕਿਸੇ ਦੇ ਘਰ ਆਇਆ ਹੋਇਆ ਸੀ।

ਜਦੋਂ ਉਹ ਬਾਹਰ ਨਿਕਲ ਕੇ ਆਪਣੇ ਘਰ ਨੂੰ ਜਾਣ ਲੱਗਿਆ ਤਾਂ ਉਸ ਦੀ ਭਤੀਜ ਨੂੰਹ ਪੂਜਾ ਅਤੇ ਉਸਦੇ ਪਤੀ ਨੇ ਉਸ ਨੂੰ ਟੀ-ਸ਼ਰਟ ਦੇ ਗੁਲਾਮੇ ਕੋਲੋਂ ਫੜ੍ਹ ਲਿਆ ਤੇ ਉਸ ਦੀ ਥੱਪੜਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਸਦੀ ਪੈਂਟ ਦੀ ਜੇਬ ਵਿੱਚ ਪਾਇਆ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਆਪਣਾ ਮੋਬਾਇਲ ਖੋਹਣ ਨਹੀਂ ਦਿੱਤਾ, ਜਦੋਂ ਕਿ ਦੋਵੇਂ ਮੀਆਂ-ਬੀਵੀ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ। ਸਾਬਕਾ ਕੌਂਸਲਰ ਨੇ ਦੋਸ਼ ਲਾਇਆ ਕਿ ਉਸਦੇ ਭਤੀਜੇ ਕੋਲ ਪਿਸਤੌਲ ਵੀ ਸੀ। ਫਿਲਹਾਲ ਥਾਣਾ ਦਾਖਾ ਦੀ ਪੁਲਸ ਨੇ ਘਟਨਾਂ ਸਥਾਨ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News