ਘਰ ਅੰਦਰ ਦਾਖ਼ਲ ਹੋ ਕੇ ਜੀਜੇ-ਸਾਲੇ ਦੀ ਕੁੱਟਮਾਰ, 2 ਨਾਮਜ਼ਦ ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ

Saturday, Mar 12, 2022 - 03:40 PM (IST)

ਘਰ ਅੰਦਰ ਦਾਖ਼ਲ ਹੋ ਕੇ ਜੀਜੇ-ਸਾਲੇ ਦੀ ਕੁੱਟਮਾਰ, 2 ਨਾਮਜ਼ਦ ਤੇ 2 ਲੋਕਾਂ ਖ਼ਿਲਾਫ਼ ਕੇਸ ਦਰਜ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਘਰ ਅੰਦਰ ਦਾਖ਼ਲ ਹੋ ਕੇ ਜੀਜਾ-ਸਾਲੇ ਦੀ ਕੁੱਟਮਾਰ ’ਤੇ ਪੁਲਸ ਨੇ 2 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਦੋਂ ਕਿ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਪੁਲਸ ਅਧਿਕਾਰੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਗੁਰਪ੍ਰੀਤ ਸਿੰਘ ਵਾਸੀ ਕੂਬੇ ਨੇ ਬਿਆਨ ਦਰਜ ਕਰਵਾਏ ਕਿ ਮੇਰਾ ਜੀਜਾ ਸਤਪਾਲ ਸਿੰਘ ਮੈਨੂੰ ਮਿਲਣ ਲਈ ਸਾਡੇ ਪਿੰਡ ਆਇਆ ਹੋਇਆ ਸੀ।

ਜਦੋਂ ਰਾਤ ਮੈਂ 12.30 ਵਜੇ ਦੇ ਕਰੀਬ ਉੱਠਿਆ ਤਾਂ ਮੈਂ ਘਰ ਦੀਆਂ ਪੌੜੀਆਂ ਵਿਚ ਖੜਕਾ ਸੁਣਿਆ। ਜਦੋਂ ਦੇਖਿਆ ਤਾਂ 4 ਵਿਅਕਤੀ ਹਥਿਆਰਾਂ ਸਮੇਤ ਕੋਠੇ ਰਾਹੀਂ ਘਰ ਅੰਦਰ ਦਾਖ਼ਲ ਹੋ ਰਹੇ ਸਨ। ਮੈਂ ਡਰਦੇ ਨੇ ਕਮਰਾ ਬੰਦ ਕਰ ਲਿਆ ਤਾਂ ਉਕਤ ਵਿਅਕਤੀ ਮੇਰੇ ਜੀਜੇ ਨੂੰ ਕੁੱਟਣ ਲੱਗੇ। ਸੰਦੀਪ ਸਿੰਘ ਨੇ ਉਸ ’ਤੇ ਗੰਡਾਸੀ ਨਾਲ ਹਮਲਾ ਕੀਤਾ, ਬਾਕੀ ਜਾਣੇ ਉਸ ਦੀ ਸੋਟੀਆਂ ਨਾਲ ਕੁੱਟਮਾਰ ਕਰਨ ਲੱਗੇ। ਬਾਅਦ ਵਿਚ ਗੇਟ ਭੰਨ ਕੇ ਉਨ੍ਹਾਂ ਨੇ ਮੇਰੀ ਕੁੱਟਮਾਰ ਕੀਤੀ। ਮੁਦੱਈ ਦੇ ਬਿਆਨਾਂ ਦੇ ਆਧਾਰ ’ਤੇ ਸੰਦੀਪ ਸਿੰਘ, ਗੁਰਸੇਵਕ ਸਿੰਘ ਵਾਸੀਆਨ ਕੁੱਬੇ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News