ਘਰ ''ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ''ਚ 4 ਲੋਕ ਨਾਮਜ਼ਦ

Tuesday, Dec 07, 2021 - 05:16 PM (IST)

ਘਰ ''ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ''ਚ 4 ਲੋਕ ਨਾਮਜ਼ਦ

ਪਟਿਆਲਾ (ਬਲਜਿੰਦਰ) : ਥਾਣਾ ਸਦਰ ਦੀ ਪੁਲਸ ਨੇ ਘਰ ’ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ’ਚ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ’ਚ ਹਰਜੀਤ ਸਿੰਘ, ਜਗਦੀਸ਼ ਪੁੱਤਰ ਮਨਸਾ ਸਿੰਘ, ਗੱਗੂ ਪੁੱਤਰ ਬਲਜੀਤ ਸਿੰਘ ਅਤੇ ਹਰਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਬੀੜ੍ਹ ਬਹਾਦਰਗੜ੍ਹ ਸ਼ਾਮਲ ਹਨ।

ਇਸ ਮਾਮਲੇ ’ਚ ਹਰਦਿਆਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਮੰਝਵਾਲਾ ਹਾਲ ਪਿੰਡ ਬੀੜ ਬਹਾਦਰਗੜ੍ਹ ਨੇ ਸ਼ਿਕਾਇਤ ਦਰਜ ਕਰਵਾਈ ਸੀ। ਉਹ ਆਪਣੀ ਭਰਜਾਈ ਭੁਪਿੰਦਰ ਕੌਰ ਸਮੇਤ ਘਰ ਦੇ ਬਾਹਰ ਪੋਰਚ ’ਚ ਬੈਠ ਕੇ ਗੱਲਾਂ ਕਰ ਰਿਹਾ ਸੀ। ਉਕਤ ਵਿਅਕਤੀਆਂ ਨੇ ਘਰ ’ਚ ਦਾਖ਼ਲ ਹੋ ਕੇ ਦੋਹਾਂ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਝਗੜਾ ਪੁਰਾਣੀ ਤਕਰਾਰਬਾਜ਼ੀ ਕਾਰਨ ਹੋਇਆ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News