ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦਾ BDPO  ਰੰਗੇ ਹੱਥੀਂ ਗ੍ਰਿਫਤਾਰ

12/13/2019 7:42:34 PM

ਪਾਤੜਾਂ, (ਚੋਪੜਾ)— ਵਿਜੀਲੈਂਸ ਵਿਭਾਗ ਦੀ ਟੀਮ ਨੇ ਸ਼ੁਕੱਰਵਾਰ ਬੀ. ਡੀ. ਪੀ. ਓ. ਪਾਤੜਾਂ ਸੰਜੀਵ ਕੁਮਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀ. ਡੀ. ਪੀ. ਓ. ਪਾਤੜਾਂ ਸੰਜੀਵ ਕੁਮਾਰ ਨੇ ਆਪਣੇ ਹੀ ਦਫਤਰ ਦੇ ਇਕ ਪੰਚਾਇਤ ਅਫ਼ਸਰ ਸ਼ਮਸ਼ੇਰ ਸਿੰਘ ਤੋਂ ਉਸ ਦੇ ਮੈਡੀਕਲ ਬਿੱਲਾਂ ਨੂੰ ਪਾਸ ਕਰਨ ਲਈ 8 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਤੈਅ ਕੀਤੇ ਸੌਦੇ ਅਨੁਸਾਰ 2 ਹਜ਼ਾਰ ਰੁਪਏ ਬੀ. ਡੀ. ਪੀ. ਓ. ਨੇ ਪਹਿਲਾਂ ਹੀ ਲੈ ਲਏ ਸਨ। ਅੱਜ 4500 ਰੁਪਏ ਹੋਰ ਰਿਸ਼ਵਤ ਲੈਂਦਿਆਂ ਟੀਮ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਕੇ 4500 ਰੁਪਏ ਮੌਕੇ ਤੋਂ ਬਰਾਮਦ ਕਰ ਲਏ। ਬਾਅਦ 'ਚ ਬੀ. ਡੀ. ਪੀ. ਓ. ਖਿਲਾਫ ਮਾਮਲਾ ਦਰਜ ਕਰ ਲਿਆ ਹੈ।


KamalJeet Singh

Content Editor

Related News