ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ ਆਗੂ ਦੇ ਕਤਲ ਮਾਮਲੇ ''ਚ ਦੋਸ਼ੀ ਨੂੰ ਉਮਰ ਕੈਦ

10/30/2019 8:36:15 PM

ਸ੍ਰੀ ਮੁਕਤਸਰ ਸਾਹਿਬ,(ਕੁਲਦੀਪ ਸਿੰਘ ਰਿਣੀ): ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਬਾਵਾ ਗੁਰਿੰਦਰ ਸਿੰਘ ਕੋਕੀ ਦੇ ਭਤੀਜੇ ਤੇ ਗਾਂਧੀ ਗਰੁੱਪ ਸਟੂਡੈਂਟਸ ਯੂਨੀਅਨ ਦੇ ਆਗੂ ਅਮ੍ਰਿਤ ਪਾਲ ਸਿੰਘ ਪੈਨਸੀ ਬਾਵਾ ਦੇ ਕਤਲ ਮਾਮਲੇ ਚ ਅੱਜ ਮਾਣਯੋਗ ਜਿਲ੍ਹਾ ਤੇ ਸੈਸਨ ਕੋਰਟ ਨੇ ਫੈਸਲਾ ਸੁਣਾਇਆ ਹੈ। ਇਸ ਫੈਸਲੇ 'ਚ ਪੈਨਸੀ ਬਾਵਾ ਦੇ ਹੀ ਦੋਸਤ ਰਹੇ ਭੰਵਰਪਾਲ ਸਿੰਘ ਉਰਫ ਭੰਵਰਜੋਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ 'ਚ ਭੰਵਰਜੋਤ ਦੇ ਮਾਤਾ ਸਿਮਰਜੀਤ ਕੌਰ, ਪਿਤਾ ਨਵਦੀਪ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ 28 ਅਗਸਤ 2015 ਨੂੰ ਪੈਨਸੀ ਬਾਵਾ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਪੁਲਿਸ ਨੇ ਇਸ ਸਬੰਧੀ ਬਾਵਾ ਗੁਰਿੰਦਰ ਸਿੰਘ ਕੋਕੀ ਦੇ ਬਿਆਨਾਂ ਤੇ 29 ਅਗਸਤ 2015 ਨੂੰ ਭੰਵਰਜੋਤ ਸਿੰਘ ਅਤੇ ਉਸਦੇ ਮਾਤਾ ਪਿਤਾ ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਜਿਲ੍ਹਾ ਅਤੇ ਸੈਸਨ ਜਜ ਸੁਖਵਿੰਦਰ ਕੌਰ ਨੇ ਭੰਵਰਜੋਤ ਸਿੰਘ ਨੂੰ ਉਮਰ ਕੈਦ ਅਤੇ ਪੰਜ ਹਜਾਰ ਰੁਪਏ  ਜੁਰਮਾਨੇ ਦੀ ਸਜ਼ਾ ਸੁਣਾਈ ਜਦਕਿ ਉਸਦੇ ਮਾਤਾ ਪਿਤਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿਤਾ ਗਿਆ।


Related News