ਨਹਾਉਂਦੇ ਸਮੇਂ ਨਹਿਰ ''ਚ ਡੁੱਬਿਆ ਬੱਚਾ, ਭਾਲ ਜਾਰੀ

Wednesday, Oct 14, 2020 - 10:52 AM (IST)

ਨਹਾਉਂਦੇ ਸਮੇਂ ਨਹਿਰ ''ਚ ਡੁੱਬਿਆ ਬੱਚਾ, ਭਾਲ ਜਾਰੀ

ਬਠਿੰਡਾ (ਸੁਖਵਿੰਦਰ): ਬੀਤੀ ਸ਼ਾਮ ਨਹਾਉਂਦੇ ਸਮੇਂ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ 'ਚ ਇਕ ਡੁੱਬੇ ਬੱਚੇ ਦਾ 24 ਘੰਟਿਆਂ ਬਾਅਦ ਵੀ ਸੁਰਾਗ ਨਹੀਂ ਲੱਗ ਸਕਿਆ ਅਤੇ ਹੁਣ ਵੀ ਨਹਿਰ 'ਚ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਗੁਰੂਹਰਸਾਏ ਦੇ ਰਹਿਣ ਵਾਲੇ ਇਕ ਮਜ਼ਦੂਰ ਵਿਜੇ ਕੁਮਾਰ ਦਾ ਪਰਿਵਾਰ ਮਜ਼ਦੂਰੀ ਕਰਨ ਲਈ ਕੁਝ ਸਮੇਂ ਬਠਿੰਡਾ ਵਿਖੇ ਆਇਆ ਹੋਇਆ ਸੀ ਅਤੇ ਉਹ ਲੋਕ ਵਿਸ਼ਵਾਸ ਕਾਲੋਨੀ ਵਿਖੇ ਰਹਿੰਦੇ ਸਨ।

 

ਇਹ ਵੀ ਪੜ੍ਹੋ:  25 ਸਾਲ ਬਾਅਦ ਵਿਦੇਸ਼ੋਂ ਮੁੜਿਆ 65 ਸਾਲਾ ਬਜ਼ੁਰਗ ਕਿਸਾਨਾਂ ਲਈ ਬਣਿਆ ਮਿਸਾਲ,ਵਿਰੋਧੀ ਵੀ ਲੱਗੇ ਤਾਰੀਫ਼ਾਂ ਕਰਨ

ਬੀਤੀ ਸ਼ਾਮ ਵਿਜੇ ਕੁਮਾਰ ਦਾ 8 ਸਾਲਾ ਬੱਚਾ ਅਚਾਨਕ ਲਾਪਤਾ ਹੋ ਗਿਆ।ਬਾਅਦ 'ਚ ਪਤਾ ਲੱਗਿਆ ਹੈ ਕਿ ਉਕਤ ਬੱਚਾ ਆਪਣੇ ਕੁਝ ਵੱਡੇ ਦੋਸਤਾਂ ਨਾਲ ਨਹਿਰ 'ਚ ਨਹਾਉਣ ਲਈ ਗਿਆ ਸੀ ਅਤੇ ਇਸ ਦੌਰਾਨ ਨਹਿਰ 'ਚ ਡੁੱਬ ਗਿਆ।ਪਰਿਵਾਰ ਨੂੰ ਇਸ ਦੀ ਜਾਣਕਾਰੀ ਦੇਰੀ ਨਾਲ ਮਿਲੀ।ਪਤਾ ਲੱਗਾ ਕਿ ਐੱਨ.ਡੀ.ਆਰ.ਐੱਫ.ਦੀ ਟੀਮ ਨੂੰ ਬੁਲਾਇਆ ਗਿਆ ਅਤੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਪਰ 24 ਘੰਟਿਆਂ ਬਾਅਦ ਵੀ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ


author

Shyna

Content Editor

Related News