ਬਠਿੰਡਾ ਦੇ ਗੱਭਰੂਆਂ ਨੇ ਢਾਈ ਲੱਖ ''ਚ ਤਿਆਰ ਕੀਤਾ ‘ਪੰਜਾਬ ਦਾ ਰਾਫੇਲ’,ਹਰ ਪਾਸੇ ਹੋ ਰਹੀ ਚਰਚਾ
Thursday, Mar 04, 2021 - 06:16 PM (IST)
ਬਠਿੰਡਾ (ਮੁਨੀਸ਼, ਕੁਨਾਲ ਬਾਂਸਲ): ਬਠਿੰਡਾ ਰਾਮਾ ਮੰਡੀ ਦੀ ਸ਼ਾਨ ਬਣਾ ਸੜਕ ’ਤੇ ਚੱਲਣ ਵਾਲਾ ਜਹਾਜ਼ ਜਿਸ ਨੂੰ ਆਰਕੀਟੈਕਟ ਰਾਮਪਾਲ ਬੇਹਨੀਵਾਲ ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਨੇ ਪੰਜਾਬ ਰਾਫੇਲ ਦਾ ਨਾਂ ਦਿੱਤਾ ਹੈ। ਜਾਣਕਾਰੀ ਮੁਤਾਬਕ ਇਹ ਸੜਕ ’ਤੇ ਚੱਲਣ ਵਾਲੇ ਜਹਾਜ਼ ਦੀ ਚਰਚਾ ਹਰ ਪਾਸੇ ਹੋ ਰਹੀ ਹੈ।ਕਿਹਾ ਜਾਂਦਾ ਹੈ ਕਿ ਅਕਸਰ ਆਪਣੇ ਆਸਮਾਨ ’ਚ ਉੱਡਣ ਵਾਲੇ ਅਤੇ ਪਾਣੀ ’ਚ ਚੱਲਣ ਵਾਲੇ ਜਹਾਜ਼ ਤਾਂ ਖੂਬ ਦੇਖੇ ਹੋਣਗੇ ਪਰ ਬਠਿੰਡਾ ’ਚ ਇਨ੍ਹੀਂ ਦਿਨੀਂ ਸੜਕ ’ਤੇ ਦੌੜਨ ਵਾਲਾ ਜਹਾਜ਼ ਖ਼ਾਸ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਹ ਜਹਾਜ਼ ਰਾਮਾ ਮੰਡੀ ਦੇ ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਆਰਕੀਟੈਕਟ ਰਾਮਪਾਲ ਬੇਹਨੀਵਾਲ ਨੇ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ ਮਾਮਲਾ ਗੰਡਾਖੇੜੀ ਨਹਿਰ ’ਚ ਡੇਢ ਸਾਲ ਪਹਿਲਾਂ ਡੁੱਬ ਕੇ ਮਰੇ ਬੱਚਿਆਂ ਦਾ, ਮਾਂ ਹੀ ਨਿਕਲੀ ਅਸਲ ਕਾਤਲ
ਸੜਕਾਂ ’ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈਟ ਮੀਡੀਆ ’ਤੇ ਖ਼ੂਬ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਦੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ ਹਨ। ਇਸ ’ਤੇ ਢਾਈ ਲੱਖ ਰੁਪਏ ਲਾਗਤ ਆਈ ਹੈ। ਇਸ ਤੋਂ ਪਹਿਲਾਂ ਸਾਲ 2019 ’ਚ ਉਨ੍ਹਾਂ ਨੇ ਸਕਰੈਪ ਨਾਲ ਇਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫਾਇਨਰੀ ਦੀ ਟਾਊਨਸ਼ਿਪ ’ਚ ਸਥਾਪਿਤ ਕੀਤਾ ਗਿਆ ਹੈ। ਇਸ ਵਾਰ ਉਨ੍ਹਾਂ ਨੇ ਸੜਕ ’ਤੇ ਚੱਲਣ ਵਾਲੇ ਜਹਾਜ਼ ਬਾਰੇ ਸੋਚਿਆ। ਇਸ ਦੇ ਲਈ ਉਨ੍ਹਾਂ ਦੇ ਦਿਮਾਗ ’ਚ ਸਭ ਤੋਂ ਪਹਿਲਾਂ ਮਾਰੂਤੀ ਦਾ ਇੰਜਣ ਇਸਤੇਮਾਲ ਕਰਨ ਦਾ ਵਿਚਾਰ ਆਇਆ। ਬੱਸ ਫਿਰ ਕੀ ਸੀ। ਕਰੀਬ ਇਕ ਮਹੀਨੇ ’ਚ ਹੀ ਉਨ੍ਹਾਂ ਲੜਾਕੂ ਜਹਾਜ਼ ਦੀ ਸ਼ਕਲ ’ਚ ਇਹ ਜਹਾਜ਼ ਤਿਆਰ ਕਰ ਦਿੱਤਾ। ਇਸ ਨੂੰ ਕਰੀਬ 20 ਕਿਲੋਮੀਟਰ ਦੀ ਸਪੀਡ ’ਤੇ ਚਲਾਇਆ ਜਾ ਸਕਦਾ ਹੈ। ਸੜਕ ’ਤੇ ਦੌੜਨ ਵਾਲਾ ਇਹ ਜਹਾਜ਼ 9 ਫੁੱਟ ਚੌੜਾ ਹੈ ਅਥੇ 18 ਫੁੱਟ ਲੰਬਾ ਹੈ।
ਇਹ ਵੀ ਪੜ੍ਹੋ ਮਲੋਟ 'ਚ ਕੈਪਟਨ ਖ਼ਿਲਾਫ਼ ਲੱਗੇ ਪੋਸਟਰਾਂ 'ਤੇ ਲਿਖੀ ਸ਼ਬਦਾਵਲੀ ਨੂੰ ਲੈ ਕੇ ਮਚਿਆ ਬਖੇੜਾ
ਇਸ ’ਚ ਕੇਵਲ ਮਾਰੂਤੀ ਦੇ ਇੰਜਣ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ’ਚ ਚਾਰ ਟਾਇਰ ਲਗਾਏ ਗਏ ਹਨ। ਅੱਗੇ ਵਾਲੇ 2 ਟਾਇਰ ਛੋਟੇ ਹਨ, ਜਦਕਿ ਪਿਛਲੇ ਦੋਵੇਂ ਟਾਇਰ ਵੱਡੇ ਹਨ। ਇਸ ਨੂੰ ਬਣਾਉਣ ’ਤੇ ਕੁੱਲ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸ ਨੂੰ ਤਿਆਰ ਕੀਤੇ ਅਜੇ ਕੁੱਝ ਹੀ ਦਿਨ ਹੋਏ ਹਨ। ਲੋਕਾਂ ਵਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਰਾਮਪਾਲ ਬੇਹਨੀਵਾਲ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਿੰਡ ਦਾ ਨਾਂ ਮਸ਼ਹੂਰ ਹੋ ਚੁੱਕਾ ਹੈ।
ਇਹ ਵੀ ਪੜ੍ਹੋ ਡੀ.ਐੱਸ.ਪੀ.ਦੇ ਨਾਂ 'ਤੇ ਫੇਸਬੁੱਕ ਜ਼ਰੀਏ ਠੱਗੀ ਮਾਰਨ ਦੀ ਆੜ 'ਚ ਸ਼ਾਤਿਰ ਲੋਕ,ਕਰ ਰਹੇ ਪੈਸਿਆਂ ਦੀ ਮੰਗ