ਬਠਿੰਡਾ: ਪਹਿਲੇ ਵੀਕੈਂਡ ਲਾਕਡਾਊਨ ਦੌਰਾਨ ਪੁਲਸ ਦੀ ਹਾਜ਼ਰੀ 'ਚ ਠੇਕੇਦਾਰਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
Sunday, Jun 14, 2020 - 12:51 PM (IST)
ਬਠਿੰਡਾ (ਕੁਨਾਲ ਬਾਂਸਲ): ਲਾਕਡਾਊਨ ਦੌਰਾਨ ਪੰਜਾਬ 'ਚ ਸ਼ਰਾਬ ਦੇ ਠੇਕੇ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਵੀਕੈਂਡ ਲਾਕਡਾਊਨ ਦਾ ਐਲਾਨ ਕੀਤੇ ਜਾਣ ਦੇ ਨਾਲ ਪੰਜਾਬ ਸਰਕਾਰ ਨੇ ਐਡਵਾਇਜ਼ਰੀ ਵੀ ਜਾਰੀ ਕੀਤੀ ਹੈ ਕਿ ਸ਼ਨੀਵਾਰ ਨੂੰ ਸ਼ਾਮ 5 ਵਜੇ ਤੱਕ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ਪਰ ਸ਼ਰਾਬ ਦੇ ਠੇਕੇ ਅਤੇ ਰੈਸਟੋਰੈਂਟ 8 ਵਜੇ ਤੱਕ ਖੁੱਲ੍ਹਣਗੇ। ਐਤਵਾਰ ਨੂੰ ਲੋਕਾਂ ਦੇ ਜ਼ਰੂਰਤਮੰਦ ਦੇ ਸਾਮਾਨ ਦੀਆਂ ਹੀ ਦੁਕਾਨਾਂ ਖੁੱਲ੍ਹਣਗੀਆਂ ਅਤੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਪਰ ਬਠਿੰਡਾ 'ਚ ਸ਼ਰਾਬ ਦੇ ਠੇਕੇਦਾਰ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਵੀਕੈਂਡ ਲਾਕਡਾਊਨ ਦੇ ਨਿਯਮਾਂ ਦੀ ਧੱਜੀਆਂ ਪੁਲਸ ਦੀ ਮੌਜੂਦਗੀ 'ਚ ਹੀ ਉਡਾਉਂਦੇ ਹੋਏ ਨਜ਼ਰ ਆਏ। 9 ਵਜੇ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ ਜਦੋਂ ਮੀਡੀਆ ਕਰਮਚਾਰੀ ਪਹੁੰਚੇ ਤਾਂ ਠੇਕਾ ਕਰਮਚਾਰੀਆਂ ਵਲੋਂ ਸ਼ਟਰ ਡਾਊਨ ਕਰ ਦਿੱਤੇ ਗਏ।
ਇਹ ਵੀ ਪੜ੍ਹੋ: 'ਆਪ' ਨੂੰ ਨਹੀਂ ਕੋਰੋਨਾ ਦਾ ਖ਼ੌਫ਼, ਬੈਠਕ ਦੌਰਾਨ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਠੇਕਾ ਕਰਮਚਾਰੀਆਂ ਨੂੰ ਮੀਡੀਆ ਵਲੋਂ ਪੁੱਛੇ ਗਏ ਸਵਾਲਾਂ ਨੂੰ ਗੋਲਮਾਲ ਕਰਦੇ ਹੋਏ ਦਿਖਾਈ ਦਿੱਤੇ, ਕੋਈ ਕਹਿਣ ਲੱਗੀ ਕਿ ਜਾ ਕੇ ਆਬਕਾਰੀ ਵਿਭਾਗ ਤੋਂ ਪੁੱਛੋ ਕਿ ਸ਼ਰਾਬ ਦੇ ਠੇਕੇ ਕਿਉਂ ਖੁੱਲ੍ਹੇ ਹਨ। ਜ਼ਿਕਰਯੋਗ ਹੈ ਕਿ ਇਕ ਪਾਸੇ ਜਿੱਥੇ ਵੀਕੈਂਡ ਲਾਕਡਾਊਨ ਦੇ ਨਾਂ 'ਤੇ ਸਰਕਾਰ ਨੇ ਬਾਕੀ ਦੁਕਾਨਾਂ 'ਤੇ ਕੰਮਕਾਰ ਬੰਦ ਕਰ ਦਿੱਤੇ ਹਨ, ਉੱਥੇ ਹੀ ਦੇਰ ਰਾਤ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਾ ਆਪਣੇ ਆਪ 'ਚ ਕਈ ਸਵਾਲ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ: ਮੁੰਡੇ ਨੂੰ ਟਿਕ-ਟਾਕ 'ਤੇ ਆਪਣੇ ਸ਼ੌਕ ਪੂਰੇ ਕਰਨੇ ਪਏ ਮਹਿੰਗੇ, ਹੋਇਆ ਮਾਮਲਾ ਦਰਜ