ਬਠਿੰਡਾ ਅਰਬਨ ਤੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੱਛੇ, ਜਾਣੋ ਕੌਣ ਹੈ ਅੱਗੇ

03/10/2022 10:11:54 AM

ਬਠਿੰਡਾ (ਬਿਊਰੋ)– ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਰੁਝਾਨਾਂ ’ਚ ਆਮ ਆਦਮੀ ਪਾਰਟੀ ਪੰਜਾਬ ’ਚ ਅੱਗੇ ਚੱਲ ਰਹੀ ਹੈ। ਉਥੇ ਬਠਿੰਡਾ ਅਰਬਨ ਤੋਂ ਕੈਬਨਿੰਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਪਿੱਛੇ ਚੱਲ ਰਹੇ ਹਨ।

ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਤਕ 2616 ਵੋਟਾਂ ਮਿਲੀਆਂ ਹਨ। ਉਥੇ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਮੂਹਰੇ ਚੱਲ ਰਹੇ ਹਨ। ਉਨ੍ਹਾਂ ਨੂੰ ਹੁਣ ਤਕ 12547 ਵੋਟਾਂ ਮਿਲੀਆਂ ਹਨ।

PunjabKesari

ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰੂਪ ਚੰਦ ਸਿੰਗਲਾ ਹਨ, ਜਿਨ੍ਹਾਂ ਨੂੰ 2119 ਵੋਟਾਂ ਪਈਆਂ ਹਨ। ਉਥੇ ਭਾਰਤੀ ਜਨਤ ਪਾਰਟੀ ਦੇ ਰਾਜ ਕੁਮਾਰ ਨੂੰ ਸਿਰਫ 929 ਵੋਟਾਂ ਮਿਲੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News