ਬਠਿੰਡਾ ਤੀਹਰਾ ਕਤਲ ਕਾਂਡ 'ਚ ਨਵਾਂ ਮੋੜ, ਜੁਰਮ ਕਬੂਲ ਕਰਨ ਮਗਰੋਂ ਕਾਤਲ ਨੇ ਕੀਤੀ ਖੁਦਕੁਸ਼ੀ

Monday, Nov 23, 2020 - 08:33 PM (IST)

ਬਠਿੰਡਾ ਤੀਹਰਾ ਕਤਲ ਕਾਂਡ 'ਚ ਨਵਾਂ ਮੋੜ, ਜੁਰਮ ਕਬੂਲ ਕਰਨ ਮਗਰੋਂ ਕਾਤਲ ਨੇ ਕੀਤੀ ਖੁਦਕੁਸ਼ੀ

ਬਠਿੰਡਾ,(ਬਲਵਿੰਦਰ): ਬਠਿੰਡਾ ਦੀ ਕਮਲਾ ਨਹਿਰੂ ਕਲੋਨੀ 'ਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਮਾਮਲੇ 'ਚ ਅੱਜ ਨਵਾਂ ਮੋੜ ਸਾਹਮਣੇ ਆਇਆ ਹੈ। ਤਿੰਨ ਜੀਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਨੌਜਵਾਨ ਵਲੋਂ ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਵੀਡੀਓ ਬਣਾ ਕੇ ਕਤਲ ਦੀ ਵਾਰਦਾਤ ਨੂੰ ਕਬੂਲ ਕੀਤਾ ਗਿਆ। ਵੀਡੀਓ 'ਚ ਨੌਜਵਾਨ ਇਹ ਕਹਿ ਰਿਹਾ ਸੀ ਕਿ ਉਕਤ ਪਰਿਵਾਰ ਉਸ ਨੂੰ ਬਲੈਕਮੇਲ ਕਰ ਰਿਹਾ ਸੀ, ਜਿਸ ਤੋਂ ਅੱਕ ਕੇ ਉਸ ਨੇ ਪਰਿਵਾਰ ਦੇ 3 ਮੈਂਬਰਾਂ ਦਾ ਕਤਲ ਕਰ ਦਿੱਤਾ। ਨੌਜਵਾਨ ਨੇ ਵੀਡੀਓ 'ਚ ਆਪਣਾ ਦੋਸ਼ ਕਬੂਲ ਕਰਨ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ : ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ  

ਦਰਅਸਲ ਕੁੜੀ ਅਤੇ ਉਸ ਦੇ ਪਰਿਵਾਰ ਵਲੋਂ ਮੁਲਜ਼ਮ ਨੌਜਵਾਨ ਨੂੰ ਵਿਆਹ ਲਈ ਮਜ਼ਬੂਰ ਕੀਤਾ ਜਾ ਰਿਹਾ ਸੀ। ਨੌਜਵਾਨ ਨੇ ਇਹ ਗੱਲਾਂ ਦਾ ਖੁਲਾਸਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਕੀਤਾ ਹੈ। ਉਸ ਨੇ ਕਿਹਾ ਕਿ ਕੁੜੀ ਉਸ 'ਤੇ ਝੂਠਾ ਪਰਚਾ ਪਾਉਣ ਦੀ ਧਮਕੀ ਵੀ ਦਿੰਦੀ ਸੀ, ਜਿਸ ਮਗਰੋਂ ਅੱਕ ਕੇ ਉਸ ਨੇ ਤਿੰਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਯੁਵਕਰਨ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਨੇ ਪੂਰੇ ਮੁਲਕ ਦੇ ਕਿਸਾਨਾਂ ਨੂੰ ਦਿਖਾਇਆ ਰਾਹ : ਢੀਂਡਸਾ

ਦੱਸਣਯੋਗ ਹੈ ਕਿ ਸੋਮਵਾਰ ਨੂੰ ਸ਼ਹਿਰ ਦੇ ਇੱਕ ਮਕਾਨ 'ਚੋਂ ਤਿੰਨ ਲਾਸ਼ਾਂ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਇਹ ਲਾਸ਼ਾਂ ਪਰਿਵਾਰ ਦੇ ਮੁਖੀ, ਉਸ ਦੀ ਪਤਨੀ ਤੇ ਧੀ ਦੀਆਂ ਸੀ, ਜੋ ਕਿ ਕਮਲਾ ਨਹਿਰੂ ਕਲੋਨੀ ਦੀ ਕੋਠੀ ਨੰਬਰ 387 'ਚੋਂ ਮਿਲੀਆਂ ਸੀ। ਮ੍ਰਿਤਕਾਂ ਦੀ ਸ਼ਨਾਖ਼ਤ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਧੀ ਸਿਮਰਨ ਕੌਰ ਵਜੋਂ ਹੋਈ। ਤਿੰਨਾਂ ਦੇ ਸਿਰ 'ਚ ਗੋਲੀ ਲੱਗੀ ਸੀ।


author

Deepak Kumar

Content Editor

Related News