ਸੰਨੀ ਦਿਓਲ ਅਤੇ ਹੇਮਾ ਮਾਲਿਨੀ 'ਤੇ ਖੁੱਲ ਕੇ ਬੋਲੇ ਖਹਿਰਾ (ਵੀਡੀਓ)

05/16/2019 3:33:26 PM

ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ 'ਚ ਚੋਣ ਪ੍ਰਚਾਰ ਕਰਨ ਪੁੱਜੇ ਸੁਖਪਾਲ ਖਹਿਰਾ ਨੇ ਹੇਮਾ ਮਾਲਿਨੀ ਵੱਲੋਂ ਹਰਸਿਮਰਤ ਦੇ ਹੱਕ ਵਿਚ ਮਾਨਸਾ ਅਤੇ ਸੰਨੀ ਦਿਓਲ ਵੱਲੋਂ ਬਠਿੰਡਾ ਵਿਚ ਕੱਢੇ ਜਾ ਰਹੇ ਰੋਡ ਸ਼ੋਅ 'ਤੇ ਕਿਹਾ ਹੈ ਕਿ ਹੇਮਾ ਮਾਲਿਨੀ ਦਾ ਪੰਜਾਬ ਵਿਚ ਕੀ ਰੋਲ ਹੈ? ਉਨ੍ਹਾਂ ਨੂੰ ਕਦੇ ਸੰਸਦ ਵਿਚ ਬੋਲਦੇ ਨਹੀਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਹੇਮਾ ਮਾਲਿਨੀ ਦਾ ਪੰਜਾਬ 'ਤੇ ਕੋਈ ਅਸਰ ਨਹੀਂ ਹੋਵੇਗਾ।

ਉਥੇ ਹੀ ਸੰਨੀ ਦਿਓਲ 'ਤੇ ਖਹਿਰਾ ਨੇ ਕਿਹਾ ਕਿ ਉਹ ਸੈਲੀਬ੍ਰਿਟੀਜ਼ ਦੇ ਖਿਲਾਫ ਹਨ, ਕਿਉਂਕਿ ਇਹ ਸਾਰੀ ਉਮਰ ਪਹਿਲਾਂ ਸੈਂਕੜੇ ਕਰੋੜ ਪੈਸਾ ਕਮਾਉਂਦੇ ਹਨ ਫਿਰ ਪਾਰਟੀਆਂ ਇਨ੍ਹਾਂ ਨੂੰ ਟਿਕਟਾਂ ਦੇ ਕੇ ਐੱਮ.ਪੀ. ਬਣਾ ਦਿੰਦੀਆਂ ਹਨ। ਸੁਖਪਾਲ ਖਹਿਰਾ ਨੇ ਜਵਾਬ ਮੰਗਿਆ ਹੈ ਕਿ ਅਜਿਹਾ ਕਿਹੜਾ ਐਕਟਰ ਹੈ ਜਿਸ ਨੂੰ ਤੁਸੀਂ ਲੋਕਾਂ ਦੇ ਹੱਕ ਲਈ ਬੋਲਦੇ ਦੇਖਿਆ ਹੈ। ਉਨ੍ਹਾਂ ਕਿਹਾ ਕਿ ਕਈ ਐਕਟਰ ਐੱਮ.ਪੀ. ਬਣੇ ਪਰ ਇਨ੍ਹਾਂ ਨੇ ਇਕ ਸ਼ਬਦ ਨਹੀਂ ਬੋਲਿਆ। ਖਹਿਰਾ ਨੇ ਕਿਹਾ ਕਿ ਪਾਰਟੀਆਂ ਜਦੋਂ ਅੰਦਰੋਂ ਖੋਖਲੀਆਂ ਹੋ ਜਾਂਦੀਆਂ ਹਨ ਤਾਂ ਅਜਿਹੀਆਂ ਬਿਸਾਖੀਆਂ ਦਾ ਸਹਾਰਾ ਲੈਂਦੀਆਂ ਹਨ।


cherry

Content Editor

Related News