ਸਪੀਕਰ ਕੋਲ ਖੁਦ ਨੋਟਿਸ ਲੈਣ ਜਾਣਗੇ ਸੁਖਪਾਲ ਖਹਿਰਾ

Monday, Mar 04, 2019 - 05:49 PM (IST)

ਬਠਿੰਡਾ(ਅਮਿਤ)— ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਬਠਿੰਡਾ ਵਿਚ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਕੈਪਟਨ ਸਰਕਾਰ ਪੂਰੀ ਨਾਲ ਤਰ੍ਹਾਂ ਫੇਲ ਹੋ ਚੁੱਕੀ ਹੈ। ਇੱਥੋਂ ਤੱਕ ਕਿ ਨਸ਼ਾ ਵੇਚਣ ਲਈ ਛੋਟੇ-ਛੋਟੇ ਬੱਚਿਆਂ ਨੂੰ ਕੋਰੀਅਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਕੰਪਨੀ ਅਤੇ ਪੁਲਸ ਦੇ ਗੱਠਜੋੜ ਨਾਲ ਵੱਡੀ ਗਿਣਤੀ ਵਿਚ ਨਸ਼ਾ ਪੰਜਾਬ ਦੇ ਪਿੰਡਾਂ ਵਿਚ ਵਿਕ ਰਿਹਾ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਭੇਜਿਆ ਗਿਆ ਕੋਈ ਵੀ ਨੋਟਿਸ ਉਨ੍ਹਾਂ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਜਲਦੀ ਹੀ ਖੁਦ ਸਪੀਕਰ ਸਾਬ੍ਹ ਨੂੰ ਮਿਲਾਂਗਾ ਅਤੇ ਨੋਟਿਸ ਲੈ ਕੇ ਆਵਾਂਗਾ ਤਾਂ ਕਿ ਅਖੌਤੀ ਆਗੂਆਂ ਦੇ ਮਨ ਠੰਡੇ ਹੋ ਜਾਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਹਰਸਿਮਰਤ ਵਿਰੁੱਧ ਚੋਣ ਲਈ ਤਿਆਰ ਹਨ ਪਰ ਪਹਿਲਾਂ ਹਰਸਿਮਰਤ ਫਾਈਨਲ ਤਾਂ ਕਰੇ ਕਿ ਉਹ ਕਿੱਥੋਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਥੋੜ੍ਹੇ ਦਿਨਾਂ ਵਿਚ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।


cherry

Content Editor

Related News