ਬਠਿੰਡਾ ਸਿੰਘ ਮਰਡਰ ਕੇਸ ਦੇ ਚਾਰੋਂ ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ ''ਤੇ

Thursday, Mar 01, 2018 - 06:21 AM (IST)

ਬਠਿੰਡਾ ਸਿੰਘ ਮਰਡਰ ਕੇਸ ਦੇ ਚਾਰੋਂ ਮੁਲਜ਼ਮ 2 ਦਿਨ ਦੇ ਪੁਲਸ ਰਿਮਾਂਡ ''ਤੇ

ਜਲੰਧਰ, (ਮ੍ਰਿਦੁਲ ਸ਼ਰਮਾ)- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਬਠਿੰਡਾ ਸਿੰਘ ਮਰਡਰ ਕੇਸ ਵਿਚ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਅੱਜ ਪੁਲਸ ਲਾਈਨ ਵਿਚ ਪ੍ਰੈੱਸ ਕਾਨਫਰੰਸ ਕੀਤੀ ਗਈ। ਮੁਲਜ਼ਮ ਗੁਰੂ ਅਰਜਨ ਨਗਰ ਦਾ ਰਹਿਣ ਵਾਲਾ ਸੰਦੀਪ ਸਿੰਘ ਉਰਫ ਸੰਨੀ, ਪਰਮਜੀਤ ਸਿੰਘ ਉਰਫ ਰਾਜੂ, ਲਖਵਿੰਦਰ ਸਿੰਘ ਉਰਫ ਲੱਕੀ ਅਤੇ ਰਵੀ ਹਨ। ਮੁਲਜ਼ਮ ਸੰਨੀ ਕੋਰੀਅਰ ਕੰਪਨੀ ਵਿਚ ਗੱਡੀ ਚਲਾਉਂਦਾ ਹੈ, ਪਰਮਜੀਤ ਸਬਜ਼ੀ ਦੀਆਂ ਬੋਰੀਆਂ ਢੋਂਦਾ ਹੈ, ਲੱਕੀ ਇਕ ਮੋਬਾਇਲ ਕੰਪਨੀ ਵਿਚ ਜੌਬ ਕਰਦਾ ਹੈ ਅਤੇ ਰਵੀ ਲੱਕੜ ਦਾ ਕੰਮ ਕਰਦਾ ਹੈ। ਏ. ਡੀ. ਸੀ. ਪੀ. ਸੂਡਰਵਿਜੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ। 


Related News