ਹਮਲਾ ਕਰਕੇ ਭੰਨੀ ਮਲੂਕਾ ਦੀ ਕਾਰ, ਸਾਥੀਆਂ ਨੂੰ ਵੀ ਕੀਤਾ ਲਹੂ-ਲੁਹਾਨ
Sunday, May 19, 2019 - 12:54 PM (IST)

ਬਠਿੰਡਾ(ਬਲਵਿੰਦਰ) : ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਕੁੱਝ ਅਨਸਰਾਂ ਵੱਲੋਂ ਹਮਲਾ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮਲੂਕਾ ਦੀ ਗੱਡੀ 'ਤੇ ਇਹ ਹਮਲਾ ਬਠਿੰਡਾ ਦੇ ਪਿੰਡ ਕਾਂਗੜ ਵਿਚ ਹੋਇਆ। ਇਸ ਹਮਲੇ ਵਿਚ ਮਲੂਕਾ ਬਿਲਕੁੱਲ ਠੀਕ ਹਨ ਪਰ ਉਨ੍ਹਾਂ ਦੇ ਕੁੱਝ ਸਾਥੀ ਲਹੂ-ਲੁਹਾਨ ਹੋ ਗਏ ਹਨ। ਮਲੂਕਾ ਦੇ ਸਮਰਥਕਾਂ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ ਦੇ ਭੇਜੇ ਹੋਏ ਬੰਦੇ ਸਨ।
ਇਸ ਹਮਲੇ ਤੋਂ ਬਾਅਦ ਪੁਲਸ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧਾਂ ਦੇ ਦਾਅਵੇ ਕੀਤੇ ਗਏ ਸਨ, ਪਰ ਇਸ ਦੇ ਬਾਵਜੂਦ ਕਈ ਥਾਵਾਂ ਤੋਂ ਝੜਪਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।