ਦੁਖਦ ਖ਼ਬਰ: ਰਜਬਾਹੇ ''ਚ ਨਹਾਉਣ ਗਏ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ,ਸਦਮੇ ''ਚ ਪਰਿਵਾਰ

Saturday, Sep 26, 2020 - 06:15 PM (IST)

ਦੁਖਦ ਖ਼ਬਰ: ਰਜਬਾਹੇ ''ਚ ਨਹਾਉਣ ਗਏ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ,ਸਦਮੇ ''ਚ ਪਰਿਵਾਰ

ਬਠਿੰਡਾ (ਸੁਖਵਿੰਦਰ): ਬਠਿੰਡਾ-ਮਾਨਸਾ ਰੋਡ 'ਤੇ ਮਤੀਦਾਸ ਨਗਰ ਨਜ਼ਦੀਕ ਬਠਿੰਡਾ ਰਜਬਾਹੇ 'ਚ ਨਹਾਉਂਦੇ ਸਮੇਂ ਡੁੱਬਣ ਨਾਲ ਇਕ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗਰਮੀ ਤੋਂ ਰਾਹਤ ਪਾਉਣ ਲਈ 10 ਤੋਂ 15 ਸਾਲ ਦੀ ਉਮਰ ਦੇ ਕੁੱਝ ਬੱਚੇ ਭਾਈ ਮਤੀਦਾਸ ਨਗਰ ਨਜ਼ਦੀਕ ਰਜਬਾਹੇ 'ਚ ਨਹਾਅ ਰਹੇ ਸਨ।

ਇਹ ਵੀ ਪੜ੍ਹੋ:  ਖ਼ੂਨ ਬਣਿਆ ਪਾਣੀ, ਪਿਓ ਨੇ ਜਵਾਈ ਨਾਲ ਰਲ ਕੇ ਧੀ ਨੂੰ ਦਿੱਤੀ ਖ਼ੌਫ਼ਨਾਕ ਮੌਤ

ਇਸ ਦੌਰਾਨ ਇਕ ਬੱਚਾ ਸੋਨੂੰ ਕੁਮਾਰ (14) ਪੁੱਤਰ ਰਜਿੰਦਰ ਕੁਮਾਰ ਵਾਸੀ ਪੱਕਾ ਧੋਬੀਆਣਾ ਬਸਤੀ ਰਜਬਾਹੇ 'ਚ ਨਹਾਉਂਦੇ ਸਮੇਂ ਡੁੱਬ ਗਿਆ। ਲੋਕਾਂ ਵਲੋਂ ਇਸ ਦੀ ਸੂਚਨਾ ਤੁਰੰਤ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਦਿੱਤੀ। ਸੂਚਨਾ ਮਿਲਣ 'ਤੇ ਸਹਾਰਾ ਵਰਕਰ ਹਰਬੰਸ ਸਿੰਘ, ਵਿਜੇ ਕੁਮਾਰ ਵਿੱਕੀ, ਗੁਰਵਿੰਦਰ ਸਿੰਘ ਆਦਿ ਮੌਕੇ 'ਤੇ ਪਹੁੰਚੇ ਪਰ ਉਦੋਂ ਤੱਕ ਬੱਚਾ ਪਾਣੀ 'ਚ ਕਾਫੀ ਅੱਗੇ ਬਹਿ ਗਿਆ। ਸਹਾਰਾ ਵਰਕਰਾਂ ਨੇ ਬੱਚੇ ਨੂੰ ਬਚਾਉਣ ਦਾ ਯਤਨ ਕੀਤਾ ਪਰ ਉਸਦਾ ਕੁਝ ਪਤਾ ਨਹੀਂ ਲੱਗਿਆ। ਬਾਅਦ 'ਚ ਕੁਝ ਦੂਰੀ ਤੋਂ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤਾ ਗਿਆ। ਸਹਾਰਾ ਵਰਕਰਾਂ ਨੇ ਬੱਚੇ ਦੀ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਿਸਾਨ ਸੰਘਰਸ਼ 'ਚ ਸ਼ੁਰੂ ਤੋਂ ਡਟੇ ਬਾਪੂ ਲਾਹੌਰ ਸਿੰਘ ਦਾ ਸੁਨੇਹਾ, ਪੁੱਤ ਹੁਣ ਏ.ਸੀ. ਛੱਡੋ ਤੇ ਸੰਘਰਸ਼ ਕਰੋ


author

Shyna

Content Editor

Related News