ਪੰਜਾਬ ਪੁਲਸ ਦੇ ਸਤਾਏ ਨੌਜਵਾਨ ਨੇ ਮੰਗੀ ਮੌਤ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)

Monday, Aug 12, 2019 - 04:16 PM (IST)

ਤਲਵੰਡੀ ਸਾਬੋ (ਮਨੀਸ਼) : ਬਠਿੰਡਾ ਦੀ ਮੌੜ ਮੰਡੀ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਪੁਲਸ ਪ੍ਰਸ਼ਾਸਨ ਤੋਂ ਉਸ ਨੂੰ ਮੌਤ ਦੇਣ ਜਾਂ ਫਿਰ ਪੂਰੇ ਪਰਿਵਾਰ ਨੂੰ ਗੋਲੀ ਮਾਰ ਦੇਣ ਦੀ ਮੰਗ ਕੀਤੀ ਹੈ, ਜਿਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਸੁਖਵਿੰਦਰ ਸਿੰਘ ਦੀ ਮਾਤਾ ਦੀ ਪਿੰਡ ਦੇ ਹੀ ਇਕ ਸ਼ਖਸ ਵਲੋਂ ਨਾ ਸਿਰਫ ਸ਼ਰੇਆਮ ਕੁੱਟਮਾਰ ਕੀਤੀ ਗਈ, ਸਗੋਂ ਉਸ ਨੂੰ ਜਲੀਲ ਵੀ ਕੀਤਾ ਗਿਆ। 80 ਫੀਸਦੀ ਅਪਾਹਿਜ ਪੁੱਤਰ ਤੇ ਮੰਜੇ 'ਤੇ ਪਏ ਬਿਮਾਰ ਪਤੀ ਦੀ ਦੇਖਭਾਲ ਕਰਨ ਵਾਲੀ ਸੁਖਵਿੰਦਰ ਦੀ ਮਾਤਾ ਨੇ ਦੱਸਿਆ ਕਿ ਮਹਿਜ 300 ਰੁਪਏ ਦੇ ਲੈਣ-ਦੇਣ ਪਿੱਛੇ ਉਸ ਨੂੰ ਸ਼ਰੇਆਮ ਜਲੀਲ ਕੀਤਾ ਗਿਆ।

ਸੁਖਵਿੰਦਰ ਦਾ ਦੋਸ਼ ਹੈ ਕਿ ਕਈ ਦਿਨ ਪੁਲਸ ਥਾਣੇ ਦੇ ਚੱਕਰ ਕੱਢਣ ਅਤੇ ਦੋਸ਼ੀ ਵਲੋਂ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਦੇ ਬਾਵਜੂਦ ਉਸ ਨੂੰ ਇਨਸਾਫ ਨਹੀਂ ਮਿਲਿਆ। ਇਥੋਂ ਤੱਕ ਕਿ ਕਿਸੇ ਦਬਾਅ ਹੇਠ ਐੱਸ.ਐੱਚ.ਓ.ਆਪਣੇ ਸੀਨੀਅਰ ਦਾ ਹੁਕਮ ਮੰਨਣ ਤੋਂ ਵੀ ਇਨਕਾਰ ਕਰ ਰਹੇ ਹਨ।

ਉਧਰ ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ 7-51 ਦਾ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵਿਚ ਦੋਸ਼ੀ ਨੂੰ ਜ਼ਮਾਨਤ ਦਿੱਤੀ ਗਈ ਹੈ। ਪੰਜਾਬ ਪੁਲਸ 'ਤੇ ਅਜਿਹੇ ਦੋਸ਼ ਲੱਗਣੇ ਕੋਈ ਵੱਡੀ ਗੱਲ ਨਹੀਂ ਪਰ ਇਨਸਾਫ ਨਾ ਮਿਲਣ 'ਤੇ ਜੇਕਰ ਇਸ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ? ਇਹ ਇਕ ਵੱਡਾ ਸਵਾਲ ਹੈ। ਖੈਰ, ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ, ਇਸ ਨੂੰ ਕਦੋਂ ਇਨਸਾਫ ਮਿਲਦਾ ਹੈ ਇਹ ਵੇਖਣਾ ਬਾਕੀ ਹੈ।


author

cherry

Content Editor

Related News