ਪੁਲਸ ਮੁਲਾਜ਼ਮ ਨੇ ਕਾਰ ਚਾਲਕ ਨੂੰ ਮਾਰਿਆ ਥੱਪੜ, ਵੀਡੀਓ ਵਾਇਰਲ
Monday, Aug 12, 2019 - 01:18 PM (IST)
ਬਠਿੰਡਾ (ਅਮਿਤ ਸ਼ਰਮਾ) : ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਤੇ ਆਪਣੇ ਮਹਿਮਕਮੇ ਨੂੰ ਸ਼ਰਮਸਾਰ ਕਰਦੇ ਇੰਸਪੈਕਟਰ ਨਰਿੰਦਰ ਦੀ ਹਰਕਤ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।
ਦਰਅਸਲ ਆਮ ਆਦਮੀ ਦੀ ਸੁਰੱਖਿਆ ਕਰਨ ਵਾਲੀ ਪੁਲਸ ਥੱਪੜ ਮਾਰ ਕੇ ਆਪਣਾ ਰੋਹਬ ਝਾੜ ਰਹੀ ਹੈ, ਜਿਸ ਨੇ ਕਾਰ ਚਾਲਕ ਨੂੰ ਪਹਿਲਾਂ ਥੱਪੜ ਮਾਰਿਆ ਤੇ ਫਿਰ ਉਸ ਦੀ ਕਾਰ ਦੀ ਚਾਬੀ ਕੱਢ ਲਈ। ਜਦੋਂ ਇਸ ਮਾਮਲੇ ਬਾਰੇ ਬਠਿੰਡਾ ਡੀ.ਐਸ.ਪੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਪੁਲਸ ਦੀ ਅਜਿਹੀ ਹਰਕਤ ਸਾਹਮਣੇ ਆਈ ਹੋਵੇ। ਕਾਰਵਾਈ ਕਰਨ ਦਾ ਵੀ ਇਕ ਤਰੀਕਾ ਹੁੰਦਾ ਹੈ, ਜ਼ਰੂਰੀ ਨਹੀਂ ਥੱਪੜ ਮਾਰ ਕੇ ਜਾਂ ਮਾਰਕੁੱਟ ਕਰਕੇ ਮਸਲੇ ਨੂੰ ਸੁਲਝਾਇਆ ਜਾਵੇ।