ਬਠਿੰਡਾ ਪੁਲਸ ਵਲੋਂ 2 ਲੋਕਾਂ ਨੂੰ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਸਣੇ ਕੀਤਾ ਗ੍ਰਿਫ਼ਤਾਰ

Saturday, Nov 07, 2020 - 06:00 PM (IST)

ਬਠਿੰਡਾ ਪੁਲਸ ਵਲੋਂ 2 ਲੋਕਾਂ ਨੂੰ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਸਣੇ ਕੀਤਾ ਗ੍ਰਿਫ਼ਤਾਰ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਪੁਲਸ ਵਲੋਂ 2 ਲੋਕਾਂ ਨੂੰ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਸਣੇ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਠਿੰਡਾ ਪੁਲਸ ਦੇ ਐੱਸ.ਪੀ.ਜੀ.ਐੱਸ. ਸੰਘਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਨੌਜਵਾਨ ਨਕਲੀ ਕਰੰਸੀ ਛਾਪਣ ਦਾ ਕੰਮ ਕਰ ਰਹੇ ਹਨ, ਜਿਸ ਦੇ ਚੱਲਦੇ ਪੁਲਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਡਰੱਮਵਾਲੀ 'ਚ ਜੋ ਵੀ ਪੰਜਾਬ ਅਤੇ ਹਰਿਆਣਾ ਦਾ ਬਾਰਡਰ ਹੈ, ਉੱਥੋਂ 2 ਲੋਕ ਪੰਕਜ ਅਤੇ ਸੋਨੂੰ ਨਾਂ ਦੇ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਕੋਲੋਂ ਪਹਿਲਾਂ ਕਰੀਬ ਸਾਢੇ 3 ਲੱਖ ਰੁਪਏ ਜੇਬਾਂ 'ਤੋਂ ਬਰਾਮਦ ਹੋਏ ਅਤੇ ਉਸ ਦੇ ਬਾਅਦ ਉਨ੍ਹਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਤਾਂ ਹੋਰ ਨਕਲੀ ਕਰੰਸੀ ਬਰਾਮਦ ਹੋਈ, ਜਿਸ 'ਚ ਕੁੱਲ ਮਿਲਾ ਕੇ ਸਾਢੇ 9 ਲੱਖ ਰੁਪਏ ਬਰਾਮਦ ਹੋਏ।

ਇਨ੍ਹਾਂ ਕੋਲੋਂ ਇਕ ਕਲਰ ਪ੍ਰਿੰਟਰ ਅਤੇ ਫਾਈਨ ਕੁਆਲਿਟੀ ਦੇ ਪੇਪਰ ਵੀ ਮਿਲੇ ਹਨ। ਇਨ੍ਹਾਂ ਕੋਲੋਂ 2000 ਦੇ 170 ਨੋਟ, 500 ਦੇ 1000 ਨੋਟ, 200 ਦੇ ਢਾਈ ਸੋ ਨੋਟ ਅਤੇ 100 ਦੇ 600 ਦੇ ਨੋਟ ਬਰਾਮਦ ਹੋਏ ਹਨ, ਜਿਨ੍ਹਾਂ ਦੀ ਕੁੱਲ ਰਕਮ ਸਾਢੇ 9 ਲੱਖ ਰੁਪਏ ਬਣਦੀ ਹੈ। ਇਨ੍ਹਾਂ ਦੋਵੇਂ ਦੋਸ਼ੀਆਂ ਦੀ ਪਛਾਣ ਪੰਕਜ ਜੋ ਕਿ ਧਾਰਮਿਕ ਕਿਤਾਬਾਂ ਦੀ ਦੁਕਾਨ ਚਲਾਉਂਦਾ ਹੈ ਅਤੇ ਸੋਨੂੰ ਜੋ ਕਿ ਜੂਤੀਆਂ ਬਣਾਉਣ ਦੀ ਦੁਕਾਨ 'ਤੇ ਲੱਗਾ ਹੋਇਆ ਹੈ। ਇਹ ਲੋਕ ਆਨਲਾਈਨ ਫਾਈਨ ਕੁਆਲਿਟੀ ਦੇ ਪੇਪਰ ਮੰਗਵਾਉਂਦੇ ਸਨ, ਜਿਨ੍ਹਾਂ ਦੀ ਵਰਤੋਂ ਨਕਲੀ ਨੋਟ ਬਣਾਉਣ 'ਚ ਕੀਤੀ ਜਾਂਦੀ ਸੀ। ਇਹ ਲੋਕ 50,000 ਅਸਲੀ ਨਕਲੀ ਦੇ ਬਦਲੇ 100000 ਨਕਲੀ ਕਰੰਸੀ ਦੇਣ ਦੀ ਯੋਜਨਾ 'ਚ ਸਨ ਅਤੇ ਹੁਣ ਤੱਕ ਇਹ ਕਰੀਬ 15 ਤੋਂ 20000 ਮਾਰਕਿਟ 'ਚ ਚਲਾ ਚੁੱਕੇ ਹਨ ਪਰ ਵੱਧ ਗਿਣਤੀ 'ਚ ਇਸਤੇਮਾਲ ਕਰਨ ਤੋਂ ਪਹਿਲਾਂ ਵੀ ਇਨ੍ਹਾਂ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।  


author

Shyna

Content Editor

Related News