ਮਾਂ ਦੀ ਮਮਤਾ ਹੋਈ ਸ਼ਰਮਸਾਰ: 14 ਸਾਲਾ ਧੀ ਤੋਂ ਕਰਵਾ ਰਹੀ ਸੀ ਦਲਾਲੀ, ਇੰਝ ਹੋਇਆ ਖੁਲਾਸਾ

Saturday, Jul 18, 2020 - 05:37 PM (IST)

ਮਾਂ ਦੀ ਮਮਤਾ ਹੋਈ ਸ਼ਰਮਸਾਰ: 14 ਸਾਲਾ ਧੀ ਤੋਂ ਕਰਵਾ ਰਹੀ ਸੀ ਦਲਾਲੀ, ਇੰਝ ਹੋਇਆ ਖੁਲਾਸਾ

ਬਠਿੰਡਾ (ਬਾਂਸਲ) : ਬਠਿੰਡਾ 'ਚ ਮਾਂ ਦੀ ਮਮਤਾ ਨੂੰ ਸ਼ਰਮਾਰ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮਾਂ ਨੇ ਆਪਣੀ 14 ਸਾਲਾਂ ਨੂੰ ਦੋ ਨੌਜਵਾਨਾਂ ਨੂੰ ਵੇਚ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੁੜੀ ਨੂੰ ਬਰਾਮਦ ਕਰਕੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕੁੜੀ ਕਿਸੇ ਤਰ੍ਹਾਂ ਦਰਿੰਦਿਆ ਦੇ ਚੁੰਗਲ 'ਚੋਂ ਨਿਕਲ ਕੇ ਆਪਣੇ ਪਿਤਾ ਕੋਲ ਪੁੱਜੀ।

ਇਹ ਵੀ ਪੜ੍ਹੋਂ : WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...

PunjabKesariਪੁਲਸ ਮੁਤਾਬਕ ਬਠਿੰਡਾ ਦੀ ਰਹਿਣ ਵਾਲੀ ਕੁਲਵਿੰਦਰ ਕੌਰ ਨੇ ਪਹਿਲਾਂ ਆਪਣੀ ਨਾਬਾਲਗ ਧੀ ਨੂੰ 22 ਜੂਨ ਨੂੰ ਵੇਚਿਆ ਸੀ, ਜਿਸ ਤੋਂ ਬਾਅਦ ਇਕ ਨੌਜਵਾਨ ਨੂੰ 24 ਜੂਨ ਨੂੰ ਵਾਪਸ ਬਠਿੰਡਾ ਛੱਡ ਗਿਆ ਸੀ। ਇਸ ਉਪਰੰਤ ਉਸ ਨੂੰ ਦੋ ਮੁੰਡੇ ਖਰੀਦ ਕੇ ਸਦੂਲਗੜ੍ਹ ਲੈ ਗਏ, ਜਿਥੇ ਕਈ ਦਿਨਾਂ ਤੱਕ ਉਨ੍ਹਾਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਕੁੜੀ ਕਿਸੇ ਤਰੀਕੇ ਉਨ੍ਹਾਂ ਦੇ ਚੁੰਗਲ 'ਚੋਂ ਨਿਕਲ ਕੇ ਆਪਣੇ ਘਰ ਪਹੁੰਚੀ ਤੇ ਪਿਤਾ ਨਾਲ ਜਾ ਕੇ ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਇਸ 'ਤੇ ਕਾਰਵਾਈ ਕਰਦਿਆਂ ਪੁਲਸ ਨੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋਂ : ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ

PunjabKesari


author

Baljeet Kaur

Content Editor

Related News