ਸੋਨਾ ਕਾਰੀਗਰ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ (ਵੀਡੀਓ)
Friday, Dec 21, 2018 - 02:24 PM (IST)
ਬਠਿੰਡਾ(ਅਮਿਤ/ਪਰਮਿੰਦਰ/ਬਲਵਿੰਦਰ)— ਬਠਿੰਡਾ ਦੇ ਕਿੱਕਰ ਬਾਜ਼ਾਰ ਨੇੜੇ ਬਾਬਾ ਮੰਦਰ ਵਾਲੀ ਗਲੀ ਵਿਚ ਇਕ ਨੌਜਵਾਨ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰੀਗਰ ਨੇ ਆਪਣੇ ਮਾਲਕ ਦੀ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰੀ ਹੈ ਅਤੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਉਹ ਦੁਕਾਨ 'ਤੇ ਇਕੱਲਾ ਸੀ। ਮ੍ਰਿਤਕ ਦੀ ਪਛਾਣ ਵਿਸ਼ਾਲ ਦੇ ਤੌਰ 'ਤੇ ਹੋਈ ਹੈ, ਜੋ ਅਬੋਹਰ ਦਾ ਰਹਿਣ ਵਾਲਾ ਸੀ ਅਤੇ ਬਠਿੰਡਾ ਵਿਚ ਧੰਨਾ ਜਿਊਲਰ ਦੀ ਦੁਕਾਨ 'ਤੇ ਕਾਰੀਗਰ ਸੀ। ਦੱਸਿਆ ਜਾ ਰਿਹਾ ਹੈ ਕਿ ਵਿਸ਼ਾਲ ਦਾ ਸਿਰਫ ਡੇਢ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਪਤਨੀ ਨਾਲ ਉਸ ਦੀ ਅਣਬਣ ਰਹਿੰਦੀ ਸੀ ਅਤੇ ਉਹ ਪਰੇਸ਼ਾਨ ਰਹਿੰਦਾ ਸੀ, ਜਿਸ ਦੇ ਚਲਦੇ ਉਸ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।