ਬਠਿੰਡਾ ਤੋਂ ਜੰਮੂ ਜਾ ਰਹੀ ਟਰੇਨ ਦੇ ਇੰਜਣ 'ਤੇ ਡਿੱਗਿਆ ਦਰੱਖਤ, ਵੱਡਾ ਹਾਦਸਾ ਹੋਣੋ ਟਲਿਆ
Saturday, Sep 28, 2019 - 09:25 PM (IST)

ਬਠਿੰਡਾ,(ਅਮਿਤ ਸ਼ਰਮਾ): ਸ਼ਹਿਰ ਦੇ ਗੁਣੇਨਾ ਮੰਡੀ ਤੋਂ ਥੋੜੀ ਦੂਰ ਅੱਜ ਜੰਮੂ ਤਵੀ ਐਕਸਪ੍ਰੈਸ ਨਾਲ ਵੱਡਾ ਹਾਦਸਾ ਹੋਣੋਂ ਬਚ ਗਿਆ। ਜਾਣਕਾਰੀ ਮੁਤਾਬਕ ਬਠਿੰਡਾ ਤੋਂ ਜੰਮੂ ਨੂੰ ਜਾਂਦੀ ਜੰਮੂ ਤਵੀ ਐਕਸਪ੍ਰੈਸ 'ਤੇ ਗੁਣੇਨਾ ਮੰਡੀ ਤੋਂ ਥੋੜੀ ਦੂਰ ਜਾ ਕੇ ਇੰਜਣ 'ਤੇ ਦਰਖਤ ਡਿੱਗ ਗਿਆ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਗੱਡੀ ਦਾ ਇੰਜਣ ਨੁਕਸਾਨਿਆ ਗਿਆ। ਹਾਲਾਂਕਿ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਬਚ ਗਿਆ।