ਰੰਗ ਵਿਚ ਭੰਗ, ਬਰਾਤੀਆਂ ਦੀ ਬੱਸ ਨੂੰ ਅਚਾਨਕ ਲੱਗੀ ਅੱਗ (ਵੀਡੀਓ)

Tuesday, Nov 20, 2018 - 12:32 PM (IST)

ਬਠਿੰਡਾ(ਅਮਿਤ)— ਬਠਿੰਡਾ ਦੀ ਨਿੱਜੀ ਕੰਪਨੀ ਦੀ ਬੱਸ ਦਾ ਟਾਇਰ ਫਟਣ ਨਾਲ ਬੱਸ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਬਠਿੰਡਾ ਦੇ ਸੰਗਰੀਆ ਮੰਡੀ ਤੋਂ ਜੈਪੁਰ ਬਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਕਿ ਅਚਾਨਕ ਹਨੁਮਾਨਗੜ੍ਹ ਨੇੜੇ ਕਾਲੋਨੀਆ ਪਿੰਡ ਵਿਚ ਬੱਸ ਦਾ ਟਾਇਰ ਫੱਟ ਗਿਆ ਅਤੇ ਬੱਸ ਨੂੰ ਅੱਗ ਲੱਗ ਗਈ। ਘਟਨਾ ਸਮੇਂ ਬੱਸ ਵਿਚ 7 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਬਚਾਅ ਲਿਆ ਗਿਆ।


author

cherry

Content Editor

Related News