ਅਜਿਹਾ ਐੱਮ.ਪੀ. ਚਾਹੁੰਦੇ ਹਨ ਬਠਿੰਡਾ ਹਲਕੇ ਦੇ ਲੋਕ (ਵੀਡੀਓ)
Friday, May 10, 2019 - 05:04 PM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਪਿੰਡ ਮੇਹਮਾ ਸਵਾਈ ਦੇ ਲੋਕਾਂ ਨੇ ਪਿਛਲੇ 10 ਸਾਲ ਵਿਚ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਕੰਮਕਾਜ 'ਤੇ ਅਸੰਤੁਸ਼ਟੀ ਜਤਾਈ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਕਈ ਅਜਿਹੇ ਇਲਾਕੇ ਹਨ ਜਿੱਥੇ ਵਿਕਾਸ ਨਹੀਂ ਕਰਾਇਆ ਹੈ ਅਤੇ ਉਹ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਦੀ ਬਜਾਏ ਸਰਮਾਏਦਾਰਾਂ ਦੇ ਹੱਕ ਵਿਚ ਭੁਗਤਦੇ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹਾ ਐੱਮ.ਪੀ. ਚਾਹੀਦਾ ਹੈ ਜੋ ਲੋਕਾਂ ਵਿਚ ਵਿਚਰੇ, ਪਿੰਡ ਦਾ ਵਿਕਾਸ ਕਰਵਾਏ, ਬੇਰੁਜ਼ਗਾਰੀ ਦੂਰ ਕਰੇ ਅਤੇ ਨਸ਼ਾ ਖਤਮ ਕਰੇ। ਉਨਾਂ ਦੱਸਿਆ ਕਿ ਹਰਸਿਮਰਤ ਕੌਰ ਦੇ ਕਾਰਜਕਾਲ ਵਿਚ ਅਜਿਹਾ ਕੁੱਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬੀਬਾ ਬਾਦਲ ਨੂੰ ਬਾਹਰਲੇ ਜ਼ਿਲਿਆਂ ਵਿਚ ਪ੍ਰਾਜੈਕਟ ਲਗਾਉਣ ਦੀ ਬਜਾਏ ਬਠਿੰਡਾ ਵਿਚ ਵੀ ਪ੍ਰਾਜੈਕਟ ਲਗਾਉਣਾ ਚਾਹੀਦਾ ਸੀ, ਜਿਸ ਨਾਲ ਬਠਿੰਡਾ ਵਿਚ ਬੇਰੁਜ਼ਗਾਰੀ ਦੂਰ ਕੀਤੀ ਜਾ ਸਕਦੀ ਸੀ।