ਬਠਿੰਡਾ ’ਚ ਹੈਵਾਨੀਅਤ: ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣ ਆਈ ਮਹਿਲਾ ਨਾਲ ਗੈਂਗਰੇਪ

Sunday, Oct 10, 2021 - 06:06 PM (IST)

ਬਠਿੰਡਾ ’ਚ ਹੈਵਾਨੀਅਤ: ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣ ਆਈ ਮਹਿਲਾ ਨਾਲ ਗੈਂਗਰੇਪ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਇਕ ਮਹਿਲਾ ਵੱਲੋਂ ਨਿੱਜੀ ਹਸਪਤਾਲ ਦੇ ਕੰਪਾਊਡਰਾਂ ਵਲੋਂ ਗੈਂਗਰੇਪ ਕਰਨ ਦੇ ਦੋਸ਼ ਲਾਏ ਸਨ। ਜਾਣਕਾਰੀ ਮੁਤਾਬਕ ਮਹਿਲਾ ਦਾ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਚੱਲ ਰਿਹਾ ਹੈ।  ਇਸ ਬਾਰੇ ਬੋਲਦੇ ਪੀੜਤ ਮਹਿਲਾ ਵੱਲੋਂ ਦੱਸਿਆ ਗਿਆ ਕਿ ਉਹ ਆਪ੍ਰੇਸ਼ਨ ਕਰਵਾਉਣ ਲਈ ਹਸਪਤਾਲ ਵਿੱਚ ਆਏ ਸਨ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ 4 ਵਜੇ ਤੁਹਾਡਾ ਓਪਰੇਸ਼ਨ ਹੋਵੇਗਾ ,ਜਿਸ ਤੋਂ ਬਾਅਦ ਮੈਨੂੰ ਅਪਰੇਸ਼ਨ ਥੀਏਟਰ ਵਿਚ ਲੈ ਕੇ ਗਏ ਤੇ ਮੈਨੂੰ ਇੰਜੈਕਸ਼ਨ ਲਗਾ ਕੇ ਮੁੰਡਿਆਂ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ। ਮੈਨੂੰ ਬਣਦਾ ਇਨਸਾਫ ਚਾਹੀਦਾ ਹੈ। 

ਇਹ ਵੀ ਪੜ੍ਹੋ :  ਬਠਿੰਡਾ ਦੇ ਹਸਪਤਾਲ ’ਚੋਂ 2 ਦਿਨ ਦਾ ਨਵ-ਜੰਮਿਆ ਬੱਚਾ ਚੋਰੀ, ਜਾਣੋ ਪੂਰਾ ਮਾਮਲਾ

ਇਸ ਬਾਰੇ ਬੋਲਦੇ ਹੋਏ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਅਤੇ ਉਸ ਦਾ ਗੁਰਦੇ ਦਾ ਅਪਰੇਸ਼ਨ ਕੀਤਾ ਗਿਆ ਹੈ ਪਰ ਆਪ੍ਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਹਸਪਤਾਲ ਦੇ ਸਟਾਫ ਦੇ ਛੇ ਮੁੰਡਿਆਂ ਵਲੋਂ ਗੈਂਗਰੇਪ ਕੀਤਾ ਗਿਆ ਹੈ। ਉਸ ਦੇ ਪਤੀ ਨੇ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਅਤੇ ਮੰਗ ਕੀਤੀ ਕਿ 6 ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਇਨਸਾਫ ਦਿੱਤਾ ਜਾਵੇ।   ਇਸ ਬਾਰੇ ਬੋਲਦੇ ਹੋਏ ਇਸਪੈਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਹਿਲਾ ਦੇ ਬਿਆਨ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੋ ਵੀ ਇਸ ਵਿਚ ਸ਼ਾਮਲ ਹੋਇਆ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਅਨੋਖਾ ਪ੍ਰਦਰਸ਼ਨ: ਸਾਬਕਾ ਕੌਂਸਲਰ ਨੇ ਕ੍ਰੇਨ ’ਤੇ ਚੜ੍ਹ ਕੇ ਦੂਰਬੀਨ ਨਾਲ ਲੱਭੇ, ‘ਅੱਛੇ ਦਿਨ’


author

Shyna

Content Editor

Related News