ਬਠਿੰਡਾ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ (ਵੀਡੀਓ)

Thursday, Nov 04, 2021 - 10:04 PM (IST)

ਬਠਿੰਡਾ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ (ਵੀਡੀਓ)

ਬਠਿੰਡਾ (ਵਿਜੇ, ਬਾਂਸਲ, ਪਰਮਜੀਤ ਢਿੱਲੋਂ)-ਬਠਿੰਡਾ ਦੇ ਪਿੰਡ ਜਲਾਲ ’ਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਲੋਕ ਪਟਾਕਿਆਂ ਦੇ ਸਟਾਲਾਂ ਤੋਂ ਪਟਾਕੇ ਤੇ ਹੋਰ ਸਜਾਵਟ ਦਾ ਸਾਮਾਨ ਖਰੀਦ ਰਹੇ ਸਨ ਕਿ ਇਥੇ ਅਚਾਨਕ ਇਕ ਸਟਾਲ ’ਤੇ ਪਏ ਪਟਾਕਿਆਂ ਨੂੰ ਅੱਗ ਪੈ ਗਈ, ਜਿਸ ਤੋਂ ਬਾਅਦ ਅੱਗ ਨੇ ਤਕਰੀਬਨ 6-7 ਦੁਕਾਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ । ਇਸ ਦੌਰਾਨ ਅਚਾਨਕ ਅੱਗ ਲੱਗਣ ਨਾਲ ਲੋਕਾਂ ’ਚ ਹਫੜਾ-ਦਫੜੀ ਮਚ ਗਈ ਤੇ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਅੱਗ ’ਤੇ ਕਾਬੂ ਪਾਇਆ।

PunjabKesari

ਇਹ ਵੀ ਪੜ੍ਹੋ : ਬ੍ਰਿਟੇਨ ’ਚ ਮੰਤਰੀ ਰਿਸ਼ੀ ਸੁਨਕ ਨੇ ਮਹਾਤਮਾ ਗਾਂਧੀ ਦੀ ਯਾਦ ’ਚ ਸਿੱਕਾ ਕੀਤਾ ਜਾਰੀ

ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਅੱਗ ਨਾਲ ਲੱਖਾਂ ਰੁਪਏ ਦੇ ਪਟਾਕੇ ਸੜ ਕੇ ਸੁਆਹ ਹੋ ਗਏ।


 


author

Manoj

Content Editor

Related News