ESS ਗਲੋਬਲ ਕੰਪਨੀ ਦੇ ਰਹੀ ਹੈ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ (ਵੀਡੀਓ)

Friday, Jun 21, 2019 - 04:51 PM (IST)

ਬਠਿੰਡਾ (ਅਮਿਤ ਸ਼ਰਮਾ) : ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਈ.ਐੱਸ.ਐੱਸ. ਗਲੋਬਲ ਕੰਪਨੀ ਵਲੋਂ ਬਠਿੰਡਾ 'ਚ ਖਾਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ 'ਚ 300 ਤੋਂ ਵੱਧ ਲੋਕਾਂ ਵਲੋਂ ਸ਼ਿਰਕਤ ਕੀਤੀ ਗਈ, ਜਿਸ 'ਚ ਨੌਜਵਾਨ ਪੀੜ੍ਹੀ ਖਾਸ ਤੌਰ 'ਤੇ ਮੌਜੂਦ ਸੀ। ਸੈਮੀਨਾਰ ਦੌਰਾਨ ਕੰਪਨੀ ਦੇ ਹੈੱਡ ਗੁਰਿੰਦਰ ਭੱਟੀ ਨੇ ਵਿਦੇਸ਼ ਜਾਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦੇਸ਼ ਜਾ ਕੇ ਪੜ੍ਹਾਈ ਕਰਨ ਵਾਲਿਆਂ ਨਾਲ ਆਪਣੇ ਅਨੁਭਵ ਸ਼ੇਅਰ ਕਰਦਿਆਂ ਉਨ੍ਹਾਂ ਨੂੰ ਖਾਸ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਆਈਲਟਸ ਕਰ ਕੇ ਤੇ ਆਪਣੇ ਉਦੇਸ਼ ਨੂੰ ਸਪਸ਼ਟ ਰੱਖ ਕੇ ਹੀ ਕੇਸ ਲਾਉਣ ਲਈ ਪ੍ਰੇਰਿਆ।

ਦੱਸ ਦੇਈਏ ਕਿ ਇਹ ਕੰਪਨੀ ਵੀਜ਼ਾ ਲੱਗਣ ਤੋਂ ਪਹਿਲਾਂ ਫੀਸ ਨਹੀਂ ਲੈਂਦੀ ਤੇ ਬਠਿੰਡਾ ਤੋਂ ਇਲਾਵਾ ਕੰਪਨੀ ਵਲੋਂ ਵੱਖ-ਵੱਖ ਸ਼ਹਿਰਾਂ 'ਚ ਅਜਿਹੇ ਖਾਸ ਜਾਗਰੂਕਤਾ ਸੈਮੀਨਾਰ ਲਗਾਏ ਜਾ ਚੁੱਕੇ ਹਨ।


author

cherry

Content Editor

Related News