ਡੇਰਾ ਪ੍ਰੇਮੀ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਲੰਮਾ ਗੈਂਗ ਦੇ ਦੋ ਮੈਂਬਰ ਗਿਰਫ਼ਤਾਰ

01/01/2021 11:04:20 AM

ਬਠਿੰਡਾ (ਜ.ਬ.): ਭਗਤਾ ਭਾਈਕਾ ’ਚ ਡੇਰਾ ਪ੍ਰੇਮੀ ਮਨੋਹਰ ਲਾਲ ਦਾ ਕਤਲ ਕਰ ਕੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਸੁੱਖਾ ਲੰਮਾ ਗੈਂਗ ਦੇ 2 ਮੈਂਬਰ ਨੂੰ ਪੁਲਸ ਨੇ ਵਪਾਰੀਆਂ ਨੂੰ ਧਮਕੀ ਦੇਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਹੈ ਜਦਕਿ ਇਕ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ। 

ਇਹ ਵੀ ਪੜ੍ਹੋ : ਦੁਖਦ ਖ਼ਬਰ : ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਕਿਸਾਨ ਦੀ ਮੌਤ

ਐੱਸ. ਐੱਸ. ਪੀ. ਬਠਿੰਡਾ ਭੁੁਪਿੰਦਰਜੀਤ ਵਿਰਕ ਨੇ ਦੱਸਿਆ ਕਿ ਡੇਰਾ ਪ੍ਰੇਮੀ ਦੇ ਕਤਲ ਦੇ ਬਾਅਦ ਇਹ ਗੈਂਗਸਟਰ ਲੋਕਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਫਿਰੌਤੀ ਮੰਗਦੇ ਸਨ। ਐੱਸ. ਐੱਸ. ਪੀ. ਨੇ ਦੱਸਿਆ ਕਿ 24 ਦਸੰਬਰ ਨੂੰ ਥਾਣਾ ਦਿਆਲਪੁਰਾ ’ਚ ਇਕ ਐੱਫ਼. ਆਈ. ਆਰ. ਦਰਜ ਕੀਤੀ ਗਈ, ਜਿਸਦੀ ਜਾਂਚ ਦਾ ਜਿੰਮਾ ਸੀ. ਆਈ. ਸਟਾਫ਼ ਨੂੰ ਦਿੱਤਾ ਗਿਆ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਨਵੇਂ ਸਾਲ ਦੀ ਵਧਾਈ, ਲਿਆ ਇਹ ਅਹਿਦ

ਜਾਂਚ ’ਚ ਪਤਾ ਲੱਗਿਆ ਕਿ ਭਗਤਾ ’ਚ ਰਹਿਣ ਵਾਲੇ ਕੁਝ ਨੌਜਵਾਨ ਗੈਂਗਸਟਰ ਗਰੁੱਪ ਨਾਲ ਜੁੜੇ ਹਨ ਅਤੇ ਜੋ ਇਲਾਕੇ ਦੇ ਵਪਾਰੀਆਂ ਤੇ ਪੈਸੇ ਵਾਲਿਆਂ ਦੀ ਜਾਣਕਾਰੀ ਗਰੁੱਪ ਨੂੰ ਦਿੰਦੇ ਹਨ। ਸੂਚਨਾ ਦੇ ਆਧਾਰ ’ਤੇ ਸੀ. ਆਈ. ਸਟਾਫ਼ ਨੇ ਬੀਤੀ 28 ਦਸੰਬਰ ਨੂੰ ਵਿਸ਼ਨੂੰ ਕੁਮਾਰ ਉਰਫ ਗੋਲੂ ਨੇਪਾਲੀ (28) ਨਿਵਾਸੀ ਨਜ਼ਦੀਕ ਭੂਤਾਂ ਵਾਲਾ ਭਗਤਾ ਭਾਈਕਾ, ਸੁਖਭਿੰਦਰਪਾਲ ਸਿੰਘ ਉਰਫ ਗੱਗੀ (21) ਪੱਤੀ ਭਾਈ ਸਕੂਲ ਭਗਤਾ ਅਤੇ ਲਖਵੀਰ ਸਿੰਘ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕੀਤਾ ਹੈ। ਇਸ ਦੌਰਾਨ ਦੋਵਾਂ ਕੋਲੋਂ 315 ਬੋਰ ਪਿਸਤੌਲ ਅਤੇ 3 ਜ਼ਿੰਦਾ ਕਾਰਤੂਸ ਅਤੇ ਮੋਬਾਇਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੂੰ ਮਿਲਣਗੀਆਂ ਜਿਸਮਾਨੀ ਸੋਸ਼ਣ ਸਬੰਧੀ ਵਿਸ਼ੇਸ਼ ਰਿਸਪਾਂਸ ਟੀਮਾਂ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


Baljeet Kaur

Content Editor

Related News