ਮਾਮਲਾ ਸਿਵਲ ਲਾਈਨ ਕਲੱਬ ਦਾ, ਸੋਨੀਆ ਗਾਂਧੀ ਤੇ ਸੁਨੀਲ ਜਾਖੜ ਨੂੰ ਦਸਤੀ ਸੰਮਨ ਦੇਣ ਦੇ ਹੁਕਮ

10/11/2019 3:54:06 PM

ਬਠਿੰਡਾ(ਅਮਿਤ ਸ਼ਰਮਾ, ਵਰਮਾ) : ਸ਼ਹਿਰ ਦੇ ਸਭ ਤੋਂ ਵੱਡੇ ਸਿਵਲ ਲਾਈਨ ਕਲੱਬ ਮਾਮਲੇ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 12 ਵਿਅਕਤੀਆਂ ਨੂੰ ਕੋਰਟ ਵਲੋਂ 11 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸੀ ਪਰ ਇਨ੍ਹਾਂ 'ਚੋਂ ਕੋਈ ਵੀ ਪੇਸ਼ ਨਹੀਂ ਹੋਇਆ। ਜੱਜ ਵਲੋਂ ਅਗਲੀ ਪੇਸ਼ੀ 8 ਨਵੰਬਰ ਤੈਅ ਕੀਤੀ ਗਈ ਹੈ ਅਤੇ ਪਟੀਸ਼ਨਰ ਨੂੰ ਦਸਤੀ ਸੰਮਨ ਦੇਣ ਦੇ ਹੁਕਮ ਜਾਰੀ ਕੀਤੇ।

ਸਿਵਲ ਲਾਈਨ ਕਲੱਬ ਦੇ ਗੁਰੂ ਨਾਨਕ ਲਾਇਬ੍ਰੇਰੀ ਹਾਲ ਨੂੰ ਵੱਖ ਕਰ ਕੇ ਮਾਲਵਾ ਜ਼ੋਨ ਕਾਂਗਰਸ ਦਾ ਦਫ਼ਤਰ ਬਣਾਉਣ ਨੂੰ ਲੈ ਕੇ ਬਠਿੰਡਾ ਦੇ ਜਗਦੀਪ ਸਿੰਘ ਧਾਲੀਵਾਲ ਅਤੇ ਸ਼ਿਵਦੇਵ ਸਿੰਘ ਵਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ 'ਚ ਬੈਂਕ ਮੈਨੇਜਰਾਂ ਸਮੇਤ ਕੁੱਲ 12 ਵਿਅਕਤੀਆਂ ਨੂੰ ਪਾਰਟੀ ਬਣਾਇਆ ਗਿਆ ਸੀ। ਸੀਨੀਅਰ ਐਡਵੋਕੇਟ ਗਿਰੀਵਰ ਰਾਵ ਨੇ ਦੱਸਿਆ ਕਿ ਸਿਵਲ ਲਾਈਨ ਕਲੱਬ ਦੇ ਮਾਮਲੇ 'ਚ ਸੋਨੀਆ ਗਾਂਧੀ ਤੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਸਮੇਤ 12 ਵਿਅਕਤੀਆਂ ਨੂੰ ਸਿਵਲ ਜੱਜ ਸੀਨੀਅਰ ਡਵੀਜ਼ਨ ਕਮ ਸੀ. ਜੇ. ਐੱਮ. ਜੱਜ ਗੁਰਮੀਤ ਸਿੰਘ ਟਿਵਾਣਾ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਸੀ। ਦੋ ਪੇਸ਼ੀਆਂ ਹੋਣ ਤੋਂ ਬਾਅਦ ਵੀ ਇਨ੍ਹਾਂ 'ਚੋਂ ਕੋਈ ਵੀ ਪੇਸ਼ ਨਹੀਂ ਹੋਇਆ ਤਾਂ ਜੱਜ ਨੇ ਦਸਤੀ ਸੰਮਨ ਜਾਰੀ ਕਰ ਦਿੱਤੇ।


cherry

Content Editor

Related News