ਪੰਜਾਬੀ ਉਹ ਕੌਮ ਹੈ, ਜੋ ਹਰ ਮੁਸ਼ਕਲ ਦਾ ਡੱਟ ਕੇ ਸਾਹਮਣਾ ਕਰਦੀ ਹੈ : ਪ੍ਰਿਯੰਕਾ

Tuesday, May 14, 2019 - 04:31 PM (IST)

ਪੰਜਾਬੀ ਉਹ ਕੌਮ ਹੈ, ਜੋ ਹਰ ਮੁਸ਼ਕਲ ਦਾ ਡੱਟ ਕੇ ਸਾਹਮਣਾ ਕਰਦੀ ਹੈ : ਪ੍ਰਿਯੰਕਾ

ਬਠਿੰਡਾ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਕਾਂਗਰਸ ਦੇ ਬਠਿੰਡਾ ਤੋਂ ਉਮੀਦਵਾਰ ਰਾਜਾ ਵੜਿੰਗ ਦੇ ਹੱਕ 'ਚ ਰੈਲੀ ਕੀਤੀ। ਉਨ੍ਹਾਂ ਦੀ ਇਹ ਪੰਜਾਬ 'ਚ ਪਹਿਲੀ ਸਿਆਸੀ ਰੈਲੀ ਸੀ। ਇਸ ਰੈਲੀ ਦੌਰਾਨ ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬ ਭਾਸ਼ਾ 'ਚ ''ਬੋਲੇ ਸੋ ਨਿਹਾਲ'' ਦਾ ਜੈਕਾਰਾ ਲਗਾਉਂਦੇ ਹੋਏ ਕੀਤੀ ਅਤੇ ਕਿਹਾ ਕਿ ਉਸ ਦਾ ਪਤੀ ਵੀ ਪੰਜਾਬੀ ਹੈ। ਉਨ੍ਹਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਹੱਸਦੇ ਹੋਏ ਕੀਤਾ। ਮੈਂ ਪੰਜਾਬੀਆਂ ਦੀ ਧਰਤੀ ਅਤੇ ਪੰਜਾਬੀਆਂ ਦੀ ਕੌਮ ਨੂੰ ਸਲਾਮ ਕਰਦੀ ਹਾਂ। ਉਨ੍ਹਾਂ ਕਿਹਾ ਕਿ ਪੰਜਾਬੀ ਕੌਮ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰਦੀ ਹੈ ਅਤੇ ਸਦਾ ਖੁਸ਼ ਰਹਿ ਕੇ ਚੜ੍ਹਦੀ ਕਲਾ 'ਚ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਪੰਜਾਬ ਨਾ ਹਿੰਦੂ ਹੈ ਨਾ ਮੁਸਲਮਾਨ...ਪੰਜਾਬ ਜੀਵੇ ਗੁਰੂਆਂ ਦੇ ਨਾਂ। ਦੱਸ ਦੇਈਏ ਕਿ ਇਸ ਪੰਜਾਬ ਦੇ ਭਾਸ਼ਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਬਾਕੀ ਦਾ ਭਾਸ਼ਣ ਹਿੰਦੀ ਭਾਸ਼ਾ 'ਚ ਦਿੱਤਾ।

ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਬੇਅਦਬੀ, ਨੋਟਬੰਦੀ, ਜੀ. ਐੱਸ .ਟੀ.ਕਰਜ਼ ਮੁਆਫੀ ਆਦਿ ਕਈ ਮੁੱਦਿਆਂ 'ਤੇ ਘੇਰਿਆ। ਉਨ੍ਹਾਂ ਨੇ ਪੰਜਾਬੀਆਂ ਨੂੰ ਸੋਚ ਸਮਝ ਕੇ ਵੋਟ ਪਾਉਣ ਦੀ ਅਪੀਲ ਕੀਤੀ।


author

rajwinder kaur

Content Editor

Related News