ਬਠਿੰਡਾ ਸਿਵਲ ਹਸਪਤਾਲ ਦਾ ਕਾਰਾ, 11 ਸਾਲ ਦੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖ਼ੂਨ ਚੜ੍ਹਾਇਆ

11/12/2020 6:10:05 PM

ਬਠਿੰਡਾ (ਵਰਮਾ) : ਬਠਿੰਡਾ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪ੍ਰਵਾਹੀ ਉਜਾਗਰ ਹੋਈ ਹੈ। ਇੱਥੇ ਇਕ 11 ਸਾਲਾ ਮਾਸੂਮ ਬੱਚਾ ਏਡਜ਼ ਦੀ ਲਪੇਟ 'ਚ ਆ ਗਿਆ। ਬੱਚਾ ਪਹਿਲਾਂ ਥੈਲੇਸੀਮੀਆ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਮਾਸੂਮ ਨੂੰ ਏਡਜ਼ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਮਾਤਾ-ਪਿਤਾ ਦਾ ਬੁਰਾ ਹਾਲ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਹਸਪਤਾਲ ਪ੍ਰਬੰਧਨ ਨੇ ਬੱਚੇ ਨੂੰ ਐੱਚ.ਵੀ.ਆਈ.ਪਾਜ਼ੇਟਿਵ ਦਾ ਖੂਨ ਚੜ੍ਹਾ ਦਿੱਤਾ ਹੈ।

ਇਹ ਵੀ ਪੜ੍ਹੋ: ਡਾ.ਉਬਰਾਏ ਵਿਧਵਾ ਬੀਬੀਆਂ ਤੇ ਲੋੜਵੰਦਾਂ ਲਈ ਬਣੇ ਫ਼ਰਿਸ਼ਤਾ,ਵੰਡੇ ਪੈਨਸ਼ਨਾਂ ਦੇ ਚੈੱਕ

ਪੀੜਤ ਪਰਿਵਾਰ ਨੇ ਸਿਵਲ ਸਰਜਨ ਨੂੰ ਸ਼ਿਕਾਇਤ ਦੇ ਕੇ ਚੀਫ਼ ਮੈਡੀਕਲ ਅਫਸਰ (ਸੀ.ਐੱਮ.ਓ.) ਤੋਂ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਖੂਨ ਚੜ੍ਹਾਉਣ ਲਈ ਬਲੱਡ ਬੈਂਕ ਦਾ ਇਕ ਕਰਮਚਾਰੀ ਆਇਆ ਅਤੇ ਬੱਚੇ ਦੇ ਖੂਨ ਦਾ ਸੈਂਪਲ ਲੈ ਕੇ ਗਿਆ। ਬੱਚੇ ਦੀ ਮਾਂ ਨੇ ਦੱਸਿਆ ਜਿਸ ਸਮੇਂ ਸੈਂਪਲ ਲਿਆ ਗਿਆ, ਉਹ ਉੱਥੇ ਨਹੀਂ ਸੀ। ਬਾਅਦ 'ਚ ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਬਲੱਡ ਬੈਂਕ ਦਾ ਕਰਮਚਾਰੀ ਸੈਂਪਲ ਲੈ ਕੇ ਗਿਆ। ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਸੈਂਪਲ ਕਿਸ ਟੈਸਟ ਲਈ ਲਿਆ ਗਿਆ, ਜਦਕਿ ਡਾਕਟਰ ਨੇ ਕੋਈ ਟੈਸਟ ਨਹੀਂ ਲਿਖਿਆ। ਉਨ੍ਹਾਂ ਦੋਸ਼ ਲਾਇਆ ਕਿ ਸਟਾਫ਼ ਨੇ ਪੁਰਾਣੇ ਪਰਚੀ ਪਾੜ ਕੇ ਹੱਥ ਨਾਲ ਨਵੀਂ ਪਰਚੀ ਬਣਾ ਕੇ ਉਸ 'ਚ ਐੱਚ. ਆਈ. ਵੀ. ਸਣੇ ਹੋਰ ਟੈਸਟ ਲਿਖ ਦਿੱਤੇ। ਇਸ ਦੇ ਬਾਅਦ ਬਲੱਡ ਬੈਂਕ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਐੱਚ. ਆਈ. ਵੀ. ਪਾਜ਼ੇਟਿਵ ਹੈ।

ਇਹ ਵੀ ਪੜ੍ਹੋ:  ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ


Shyna

Content Editor

Related News