ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਕਾਰਨ 2 ਦੀ ਮੌਤ, 50 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Monday, Aug 24, 2020 - 11:09 PM (IST)

ਬਠਿੰਡਾ, (ਵਰਮਾ)- ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਵਿਚ ਕੋਰੋਨਾ ਦੇ 50 ਨਵੇਂ ਮਰੀਜ਼ ਮਿਲੇ ਹਨ, ਜਿਨ੍ਹਾਂ ਵਿਚੋਂ 11 ਮਾਮਲੇ ਬਠਿੰਡਾ ਸੈਨਿਕ ਛਾਉਣੀ ਅਤੇ 10 ਮਰੀਜ਼ਾਂ ਨੂੰ ਬਠਿੰਡਾ ਦੀ ਵਿਸ਼ੇਸ਼ ਜੇਲ ਵਿਚ ਵਿਚਾਰ ਅਧੀਨ ਕੈਦੀ ਸ਼ਾਮਲ ਹਨ। ਇਸ ਤੋਂ ਇਲਾਵਾ 4 ਮਰੀਜ਼ ਰਾਮਾ ਮੰਡੀ, 3 ਗੋਨਿਆਣਾ ਮੰਡੀ ਅਤੇ ਬਠਿੰਡਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ 13 ਮਰੀਜ਼ ਹਨ। ਇਨ੍ਹਾਂ ਸਾਰੇ ਮਰੀਜ਼ਾਂ ਨੂੰ ਇਕਾਂਤਵਾਸ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਫਰੀਦਕੋਟ ਮੈਡੀਕਲ ਕਾਲਜ ਦੇ ਕੋਵਿਡ ਟੈਸਟਿੰਗ ਸੈਂਟਰ ਵੱਲੋਂ ਜਾਰੀ ਕੀਤੀ ਰਿਪੋਰਟ ਦੇ ਆਧਾਰ ’ਤੇ ਸੋਮਵਾਰ ਨੂੰ ਜ਼ਿਲੇ ਵਿਚ 50 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਉਕਤ ਨਵੇਂ ਮਾਮਲਿਆਂ ਵਿਚ ਥਾਣਾ ਇਨਕਲੇਵ ਮਾਨਸਾ ਰੋਡ ਬਠਿੰਡਾ ਵਿਖੇ 2 ਮਾਮਲੇ ਦਰਜ ਕੀਤੇ ਗਏ। 10 ਵਿਸ਼ੇਸ਼ ਜੇਲ ਵਿਚ, ਇਕ ਗਊਸ਼ਾਲਾ ਰਾਮਾ ਰੋਡ, ਐੱਸ. ਬੀ. ਆਈ. ਕੋਲ ਤਲਵੰਡੀ ਸਾਬੋ ਵਿਚ ਇਕ, ਪਿੰਡ ਸਿਵੀਆ ਵਿਚ ਇਕ, ਭੋਡੀਪੁਰਾ ਭਗਤਾਂ ਵਿਚ ਇਕ, ਹਮੇਰਗੜ੍ਹ ਵਿਚ ਇਕ, ਨਿਊ ਬਸਤੀ ਗਲੀ ਨੰਬਰ 4, ਮਾਡਲ ਟਾਊਨ ਫੇਜ਼ ਵਿਚ ਇਕ, ਥਰਮਲ ਕਾਲੋਨੀ ਸੀ-ਬਲਾਕ ਵਿਚ ਇਕ, ਹਜ਼ੂਰਾ ਕਪੁਰਾ ਕਾਲੋਨੀ ਵਿਚ ਇਕ, ਹਜੂਰਾ ਕਪੂਰਾ ਕਾਲੋਨੀ ਵਿਚ ਇਕ, ਬਿਰਲਾ ਮਿੱਲ ਕਾਲੋਨੀ ਵਿਚ ਇਕ, ਥਾਣਾ ਕੋਤਵਾਲੀ ਵਿਚ ਇਕ, ਬਾਬਾ ਦੀਪ ਸਿੰਘ ਨਗਰ ਗਲੀ ਨੰਬਰ 3-1 ਵਿਚ ਇਕ, ਪ੍ਰਿਗਮਾ ਹਸਪਤਾਲ ਵਿਚ ਇਕ, ਕ੍ਰਿਸ਼ਨਾ ਕਾਲੋਨੀ ਬਠਿੰਡਾ ਵਿਖੇ ਇਕ, ਅਜੀਤ ਰੋਡ ਸਟਰੀਟ ਨੰਬਰ 16 ਵਿਖੇ ਇਕ, ਪ੍ਰਤਾਪ ਨਗਰ ਸਟਰੀਟ ਨੰਬਰ 5 ਵਿਖੇ ਇਕ, ਓਮੈਕਸ ਸਿਟੀ ਬਠਿੰਡਾ ਵਿਖੇ ਇਕ, ਕਿਲੀਵਾਲਾ ਵਿਚ ਇਕ ਅਤੇ ਨਿਹਾਲ ਸਿੰਘ ਵਾਲਾ ਵਿਚ ਕੋਰੋਨਾ ਦਾ ਇਕ ਪਾਜ਼ੇਟਿਵ ਕੇਸ ਸ਼ਾਮਲ ਹੈ। ਇਸ ਤਰ੍ਹਾਂ ਬਠਿੰਡਾ ਸ਼ਹਿਰੀ ਖੇਤਰ ਨਾਲ ਕੁੱਲ 13 ਮਾਮਲੇ ਸਬੰਧਤ ਹਨ। ਐਤਵਾਰ ਨੂੰ ਬਠਿੰਡਾ ਵਿਚ 2 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਜਦਕਿ ਇਕ ਸ਼ੱਕੀ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।


Bharat Thapa

Content Editor

Related News