ਬਠਿੰਡਾ ਦਿਹਾਤੀ ’ਚ ਅੱਜ ਵੀ ਨੌਜਵਾਨ ਚੜ੍ਹ ਰਹੇ ਚਿੱਟੇ ਦੀ ਭੇਟ

03/05/2021 11:30:57 AM

ਸੰਗਤ ਮੰਡੀ (ਮਨਜੀਤ): ਕੈਪਟਨ ਸਰਕਾਰ ਵਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਬਠਿੰਡਾ ’ਚ ਵੱਡੀ ਰੈਲੀ ਕਰ ਕੇ ਸੂਬਾ ਵਾਸੀਆਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉਹ ਸੂਬੇ ’ਚੋਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰ ਦੇਣਗੇ। ਉਸ ਸਮੇਂ ਲੋਕਾਂ ਵਲੋਂ ਕਾਂਗਰਸ ਨੂੰ ਫਤਵਾ ਦੇ ਦਿੱਤਾ ਗਿਆ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਵੀ ਬਠਿੰਡਾ ਦਿਹਾਤੀ ਦੇ ਪਿੰਡਾਂ ’ਚ ਨੌਜਵਾਨ ਆਏ ਦਿਨ ਚਿੱਟੇ ਦੀ ਭੇਟ ਚੜ੍ਹ ਰਹੇ ਹਨ। ਨਸ਼ੇ ਦੀ ਚੈਨ ਤੋੜਨ ਦਾ ਦਾਅਵਾ ਕਰਨ ਵਾਲੇ ਪੁਲਸ ਪ੍ਰਸ਼ਾਸਨ ’ਤੇ ਇਕ ਵੱਡਾ ਸਵਾਲੀਆ ਨਿਸ਼ਾਨ ਹੈ। ਬਠਿੰਡਾ ਦਿਹਾਤੀ ਦੇ ਬਹੁਤੇ ਪਿੰਡ ਹਰਿਆਣਾ ਦੇ ਬਾਰਡਰ ਨਾਲ ਲੱਗਦੇ ਹੋਣ ਕਾਰਨ ਨਸ਼ਾ ਆਸਾਨੀ ਨਾਲ ਬਾਹਰਲੇ ਸੂਬਿਆਂ ’ਚੋਂ ਪੰਜਾਬ ਅੰਦਰ ਆ ਜਾਂਦਾ ਹੈ।

ਇਹ ਵੀ ਪੜ੍ਹੋ  ਪੰਜਾਬ ਸਿਰ ਚੜ੍ਹੇ 31 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਲੈ ਕੇ ਜਾਖੜ ਨੇ ਘੇਰੇ ਅਕਾਲੀ

ਜੇਕਰ ਸੂਤਰਾਂ ਦੀ ਗੱਲ ਮੰਨੀਏ ਤਾਂ ਪਿੰਡ ਪੱਕਾ ਕਲਾਂ ਤੇ ਬਾਂਡੀ ’ਚ ਤਿੰਨ ਨੌਜਵਾਨ ਥੋੜੇ ਸਮੇਂ ’ਚ ਹੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਦੇ ਮੂੰਹ ’ਚ ਚਲੇ ਗਏ ਹਨ, ਇਕ ਤੋਂ ਬਾਅਦ ਇਕ ਮੌਤ ਤੋਂ ਬਾਅਦ ਵੀ ਪੁਲਸ ਪ੍ਰਸ਼ਾਸਨ ਦੇ ਸਿਰ ’ਤੇ ਜੂੰ ਤੱਕ ਨਹੀਂ ਸਰਕੀ। ਬੇਸ਼ੱਕ ਸਰਕਾਰ ਵਲੋਂ ਪੁਲਸ ਨੂੰ ਨਸ਼ਾ ਸਮੱਗਲਰਾਂ ਵਿਰੁੱਧ ਕਾਰਵਾਈ ਕਰਨ ਦੇ ਸਖ਼ਤ ਹੁਕਮ ਦਿੱਤੇ ਗਏ ਹਨ ਪਰ ਪੁਲਸ ਫਿਰ ਵੀ ਨਾਕਾਮ ਸਾਬਤ ਹੋ ਰਹੀ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਇਹ ਊਠ ਦੇ ਮੂੰਹ ’ਚ ਜੀਰੇ ਵਾਲੀ ਗੱਲ ਹੈ ਕਿਉਂਕਿ ਬਹੁਤੇ ਪਿੰਡਾਂ ’ਚ ਹਾਲੇ ਵੀ ਖੁੱਲ੍ਹੇਆਮ ਚਿੱਟਾ ਵਿਕ ਰਿਹਾ ਹੈ। ਜਦ ਇਸ ਸਬੰਧੀ ਥਾਣਾ ਸੰਗਤ ਦੇ ਮੁਖੀ ਗੌਰਵਵੰਸ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਪਹਿਲਾਂ ਤੋਂ ਹੀ ਡਰੱਗ ਮੁਹਿੰਮ ਤਹਿਤ ਦਰਜਨਾਂ ਵਿਅਕਤੀਆਂ ’ਤੇ ਨਸ਼ੇ ਦੇ ਮਾਮਲੇ ਦਰਜ ਕਰ ਕੇ ਹਵਾਲਾਤ ’ਚ ਭੇਜਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਕ ਵਾਰ ਉਹ ਫ਼ਿਰ ਪੁਲਸ ਨੂੰ ਐਕਟਿਵ ਕਰ ਕੇ ਨਸ਼ਾ ਸਮੱਗਲਰਾਂ ਨੂੰ ਦਬੋਚਦੇ ਹਨ।

ਇਹ ਵੀ ਪੜ੍ਹੋ ਬੇਅਦਬੀ ਕਾਂਡ: ਭਗੌੜੇ ਐਲਾਨੇ 3 ਡੇਰਾ ਸਿਰਸਾ ਪ੍ਰੇਮੀਆਂ ’ਤੇ ਮੁਕੱਦਮਾ ਦਰਜ


Shyna

Content Editor

Related News