ਵੜਿੰਗ ਦੇ ਹੱਕ ''ਚ ਪ੍ਰਚਾਰ ਕਰ ਰਹੀ ਵੀਨੂੰ ਬਾਦਲ ਨੇ ਨਿਸ਼ਾਨੇ ''ਤੇ ਲਿਆ ਖਹਿਰਾ

Saturday, May 04, 2019 - 04:54 PM (IST)

ਵੜਿੰਗ ਦੇ ਹੱਕ ''ਚ ਪ੍ਰਚਾਰ ਕਰ ਰਹੀ ਵੀਨੂੰ ਬਾਦਲ ਨੇ ਨਿਸ਼ਾਨੇ ''ਤੇ ਲਿਆ ਖਹਿਰਾ

ਬਠਿੰਡਾ (ਅਮਿਤ ਸ਼ਰਮਾ) : ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਦੇ ਹੱਕ ਵਿਚ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਧਰਮ ਪਤਨੀ ਵੀਨੂੰ ਬਾਦਲ ਨੇ ਵੀ ਮੋਰਚਾ ਸੰਭਾਲਿਆ ਹੋਇਆ ਹੈ। ਉਹ ਘਰ-ਘਰ ਜਾ ਕੇ ਮੀਟਿੰਗਾਂ ਕਰ ਰਹੇ ਹਨ ਆਪਣੇ ਉਮੀਦਵਾਰ ਲਈ ਵੋਟ ਮੰਗ ਰਹੇ ਹਨ।

PunjabKesari

ਇਸ ਦੌਰਾਨ ਵੀਨੂੰ ਨੇ ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਨੇ ਸੁਖਪਾਲ ਖਹਿਰਾ ਵੱਲੋਂ ਆਪਣਾ ਹਲਕਾ ਛੱਡ ਕੇ ਬਠਿੰਡਾ ਤੋਂ ਚੋਣ ਲੜਨ 'ਤੇ ਕਿਹਾ ਕਿ ਖਹਿਰਾ ਨੂੰ ਆਪਣੇ ਹਲਕੇ ਤੋਂ ਹੀ ਚੋਣ ਲੜਨੀ ਚਾਹੀਦੀ ਸੀ, ਕਿਉਂਕਿ ਕਿਸੇ ਦੂਜੇ ਹਲਕੇ ਵਿਚ ਜਾ ਕੇ ਲੋਕਾਂ ਦਾ ਭਰੋਸਾ ਜਿੱਤਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਬਠਿੰਡਾ ਤੋਂ ਚੋਣ ਲੜਨ ਦਾ ਕੋਈ ਫਾਇਦਾ ਨਹੀਂ ਹੋਵੇਗਾ। ਉਥੇ ਹੀ 'ਆਪ' ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਬਚਿਆ ਹੈ।


author

cherry

Content Editor

Related News