ਵਰਦੀਆਂ ਤੋਂ ਵਾਂਝੇ ਸਰਕਾਰੀ ਸਕੂਲਾਂ ਦੇ ਬੱਚੇ (ਵੀਡੀਓ)

Monday, Jan 07, 2019 - 12:22 PM (IST)

ਬਠਿੰਡਾ (ਅਮਿਤ)— ਸਰਕਾਰੀ ਸਕੂਲਾਂ ਵਿਚ ਅਜੇ ਤੱਕ ਬੱਚਿਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਗਈਆਂ, ਜਿਸ ਦੇ ਚੱਲਦੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਪੁਰਾਣੀ ਵਰਦੀ ਜਾਂ ਫਿਰ ਘਰ ਦੇ ਕੱਪੜੇ ਪਾ ਕੇ ਸਕੂਲ ਆਉਣ ਲਈ ਮਜ਼ਬੂਰ ਹਨ। ਇਸੇ ਤਰ੍ਹਾਂ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੂੰ ਵੀ ਇਸ ਸਾਲ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਨਹੀਂ ਮਿਲੀਆਂ ਹਨ। ਬੱਚਿਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਨੂੰ ਸਕੂਲ ਦੀ ਵਰਦੀ ਨਹੀਂ ਮਿਲੀ ਸੀ ਅਤੇ ਨਾ ਹੀ ਇਸ ਸਾਲ ਮਿਲੀ ਹੈ। ਇਸ ਲਈ ਉਹ ਘਰ ਦੇ ਕੱਪੜੇ ਪਾ ਕੇ ਹੀ ਸਕੂਲ ਆ ਰਹੇ ਹਨ ਅਤੇ ਜਿਨ੍ਹਾਂ ਬੱਚਿਆਂ ਨੇ ਵਰਦੀ ਪਾਈ ਹੋਈ ਉਹ ਵੀ ਥਾਂ-ਥਾਂ ਤੋਂ ਫਟੀ ਹੋਈ ਹੈ ਅਤੇ ਕੋਟੀਆਂ ਦੇ ਰੰਗ ਵੀ ਫਿੱਗੇ ਪੈ ਗਏ ਹੋਏ ਹਨ।


author

cherry

Content Editor

Related News