ਬਠਿੰਡਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼, ਇਤਰਾਜ਼ਯੋਗ ਹਾਲਾਤ ’ਚ ਮਿਲੇ ਜੋੜੇ

Wednesday, Aug 18, 2021 - 01:55 PM (IST)

ਬਠਿੰਡਾ ’ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫ਼ਾਸ਼, ਇਤਰਾਜ਼ਯੋਗ ਹਾਲਾਤ ’ਚ ਮਿਲੇ ਜੋੜੇ

ਬਠਿੰਡਾ (ਵਿਜੈ): ਪੁਲਸ ਨੇ ਸਥਾਨਕ ਕ੍ਰਿਸ਼ਨਾ ਕਾਲੋਨੀ ’ਚ ਚੱਲ ਰਹੇ ਦੇਹ ਵਪਾਹ ਦੇ ਅੱਡੇ ਦਾ ਪਰਦਾਫ਼ਾਸ਼ ਕਰਦੇ ਹੋਏ 3 ਬੀਬੀਆਂ ਅਤੇ 2 ਮਰਦਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸ਼ਨਾ ਕਾਲੋਨੀ ’ਚ ਇਕ ਬੀਬੀ ਸੁਖਜੀਤ ਕੌਰ ਦੇ ਘਰ ’ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਅਤੇ ਆਏ ਦਿਨ ਬੀਬੀਆਂ ਅਤੇ ਮਰਦ ਆਉਂਦੇ ਜਾਂਦੇ ਹਨ। ਇਸ ਨਾਲ ਖ਼ੇਤਰ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ ਅਤੇ ਲੋਕ ਪਰੇਸ਼ਾਨ ਹਨ।

ਇਹ ਵੀ ਪੜ੍ਹੋ : ਫਰੀਦਕੋਟ ’ਚ ਫੈਲੀ ਸਨਸਨੀ, ਅਣਪਛਾਤਿਆਂ ਵਲੋਂ ਕਾਰ ਸਵਾਰ ’ਤੇ ਹਮਲਾ, ਇਕ ਦੀ ਮੌਤ

ਸੂਚਨਾ ਦੇ ਆਧਾਰ ’ਤੇ ਕੈਨਾਲ ਕਾਲੋਨੀ ਥਾਣੇ ਦੇ ਐੱਸ.ਆਈ. ਹਰਨੇਕ ਸਿੰਘ ਨੇ ਉਕਤ ਘਰ ’ਚ ਛਾਪੇਮੀਰੀ ਕੀਤੀ। ਉੱਥੋਂ ਬੀਬੀਆਂ ਅਤੇ ਮਰਦਾਂ ਨੂੰ ਇਤਰਾਜ਼ਯੋਗ ਹਾਲਾਤ ’ਚ ਕਾਬੂ ਕਰ ਲਿਆ। ਪੁਲਸ ਨੇ ਇਸ ਮੌਕੇ ’ਤੇ ਮੁੱਖ ਦੋਸ਼ੀ ਮਹਿਲਾ ਸੁਖਜੀਤ ਕੌਰ ਨਿਵਾਸੀ ਕ੍ਰਿਸ਼ਨਾ ਕਾਲੋਨੀ, ਜਸਵੀਰ ਸਿੰਘ, ਸੁਖਵੀਰ ਸਿੰਘ ਨਿਵਾਸੀ ਪਰਸਰਾਮ ਨਗਰ ਦੇ ਇਲਾਵਾ 2 ਹੋਰ ਬੀਬੀਆਂ ਨਿਕਿਤਾ ਨਿਵਾਸੀ ਦੀਪ ਸਿੰਘ ਨਗਰ ਅਤੇ ਅਨੀਤਾ ਨਿਵਾਸੀ ਜੈਤੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਸਾਰੇ ਦੋਸ਼ੀਆਂ ਖ਼ਿਲਾਫ ਇਮੋਰਲ ਟ੍ਰੈਫ਼ਿਕ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਐੱਸ.ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੇ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ


author

Shyna

Content Editor

Related News