ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

9/29/2020 9:26:49 AM

ਬਠਿੰਡਾ (ਆਜ਼ਾਦ): ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਰੇਲਵੇ ਸਟੇਸ਼ਨ ਨੇੜੇ ਹੋਟਲ ਤੋਂ 2 ਨਾਬਾਲਿਗ ਕੁੜੀਆਂ ਸਣੇ ਕੁਲ 5 ਕੁੜੀਆਂ ਅਤੇ 5 ਮੁੰਡਿਆਂ ਨੂੰ ਦੇਹ ਵਪਾਰ ਦੇ ਸ਼ੱਕ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਹੋਟਲ ਮਾਲਕ ਪਾਰਸ ਦੇ ਪਿਤਾ ਮਨੋਜ ਕੁਮਾਰ ਨੂੰ ਵੀ ਇਸ 'ਚ ਸ਼ਾਮਲ ਕਰ ਕੇ ਹਿਰਾਸਤ 'ਚ ਲੈ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਹੋਟਲ 'ਚ ਲੰਮੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚਲਾ ਰਿਹਾ ਸੀ। ਪੁਲਸ ਮੌਕੇ ਦੀ ਤਲਾਸ਼ 'ਚ ਸੀ। ਸੋਮਵਾਰ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ, ਪੁਲਸ ਨੇ ਦਲਬਲ ਦੇ ਨਾਲ ਛਾਪੇਮਾਰੀ ਕੀਤੀ ਤਾਂ ਹੋਟਲ ਮਾਲਕ ਮਨੋਜ ਕੁਮਾਰ ਨੇ ਪੁਲਸ ਕਾਰਵਾਈ 'ਚ ਵਿਘਣ ਪਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ

ਤਲਾਸ਼ੀ ਲੈਣ 'ਤੇ ਹੋਟਲ ਦੇ ਕਮਰਿਆਂ 'ਚ 5 ਕੁੜੀਆਂ, ਜਿਨ੍ਹਾਂ 'ਚੋਂ 2 ਨਾਬਾਲਿਗ ਹਨ ਅਤੇ 5 ਮੁੰਡੇ ਜੋ ਬਠਿੰਡਾ ਅਤੇ ਮੋਗਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ, ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਸਾਰਿਆਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਨੂੰ ਮੰਗਲਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :  ਪੁਲਸ ਮੁਲਾਜ਼ਮ ਦੀ ਰਿਪੋਰਟ ਵੇਖ ਡਾਕਟਰਾਂ ਦੇ ਉੱਡੇ ਹੋਸ਼, ਖ਼ੁਦ ਵੀ ਹੋਇਆ ਮੌਕੇ ਤੋਂ ਫ਼ਰਾਰ


Baljeet Kaur

Content Editor Baljeet Kaur