ਪੰਜਾਬ ''ਚੋਂ ਬਠਿੰਡਾ ਸਫਾਈ ਪੱਖੋਂ ਨੰਬਰ ਵਨ : ਹਰਸਿਮਰਤ ਬਾਦਲ

Thursday, Jan 02, 2020 - 01:35 AM (IST)

ਪੰਜਾਬ ''ਚੋਂ ਬਠਿੰਡਾ ਸਫਾਈ ਪੱਖੋਂ ਨੰਬਰ ਵਨ : ਹਰਸਿਮਰਤ ਬਾਦਲ

ਬਠਿੰਡਾ,(ਸੁਖਵਿੰਦਰ)- ਸਵੱਛ ਭਾਰਤ ਮਿਸ਼ਨ ਦੇ ਹੋਏ ਸਰਵੇ ਤੋਂ ਬਾਅਦ ਸਫਾਈ ਪੱਖੋਂ ਬਠਿੰਡਾ ਨੂੰ ਪੰਜਾਬ 'ਚ ਮੁੜ ਪਹਿਲਾ ਸਥਾਨ ਹਾਸਲ ਹੋਇਆ ਹੈ, ਜਦਕਿ ਭਾਰਤ 'ਚੋਂ ਇਹ ਸ਼ਹਿਰ 19ਵੇਂ ਸਥਾਨ 'ਤੇ ਰਿਹਾ ਹੈ। ਇਸ ਦੇ ਸਬੰਧ 'ਚ ਅੱਜ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੇ ਟਵੀਟ ਕਰ ਕੇ ਇਸ ਦਾ ਸਿਹਰਾ ਅਕਾਲੀ ਮੇਅਰ ਨੂੰ ਦਿੱਤਾ ਹੈ।
ਬੀਬੀ ਬਾਦਲ ਨੇ ਬੁੱਧਵਾਰ ਟਵੀਟ ਕਰ ਕੇ ਹਲਕਾ ਬਠਿੰਡਾ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਖੁਸ਼ੀ ਜ਼ਾਹਰ ਕੀਤੀ ਕਿ ਬਠਿੰਡਾ ਫਿਰ ਤੋਂ ਸਫਾਈ 'ਚ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਰਿਹਾ ਹੈ। ਇਸ ਦਾ ਸਿਹਰਾ ਅਕਾਲੀ ਦਲ ਦੇ ਮੇਅਰ ਬਲਵੰਤ ਰਾਏ ਨਾਥ 'ਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਜਾਂਦਾ ਹੈ। ਜਿਨ੍ਹਾਂ ਦੀ ਮਿਹਨਤ ਸਦਕਾ ਬਠਿੰਡਾ ਨਾ ਸਿਰਫ ਸਾਫ-ਸੁਥਰਾ ਹੈ, ਬਲਕਿ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਆ ਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਉਮੀਦ ਹੈ ਕਿ ਇਹ ਟੀਮ ਪਹਿਲਾਂ ਵਾਂਗ ਹੀ ਮਿਹਨਤ ਕਰਦੀ ਰਹੇਗੀ।


Related News