''ਬਾਲ ਗੋਪਾਲ'' ਨੂੰ ਗੋਦ ''ਚ ਚੁੱਕ ਕੇ ਮਨਪ੍ਰੀਤ ਬਾਦਲ ਨੇ ਮਨਾਈ ਜਨਮ ਅਸ਼ਟਮੀ (ਵੀਡੀਓ)
Saturday, Aug 24, 2019 - 10:43 AM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬਹੁਤ ਹੀ ਧੂੰਮ-ਧਾਮ ਨਾਲ ਮਨਾਈ ਗਈ। ਇਸ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜਨਮ ਅਸ਼ਟਮੀ ਦੇ ਸ਼ੁੱਭ ਮੌਕੇ 'ਤੇ ਬਠਿੰਡਾ ਦੇ ਕਈ ਪ੍ਰਾਚੀਨ ਮੰਦਰਾਂ ਵਿਚ ਮੱਥਾ ਟੇਕਿਆ ਅਤੇ ਨੰਨ੍ਹੇ 'ਰਾਧਾ-ਕ੍ਰਿਸ਼ਨ' ਨੂੰ ਗੋਦ ਚੁੱਕ ਕੇ ਪੰਜਾਬ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆ।
ਇਸ ਮੌਕੇ ਮਨਪ੍ਰੀਤ ਬਾਦਲ ਨੇ ਭਗਵਤ ਗੀਤਾ ਬਾਰੇ ਦੱਸਿਆ ਕਿ ਇਹ ਜੀਵਨ ਜਿਉਣ ਦਾ ਢੰਗ ਸਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਗੀਤਾ ਦਾ ਗਿਆਨ ਬਿਨਾਂ ਕਿਸੇ ਗੁਰੂ ਤੋਂ ਸਮਝ ਨਹੀਂ ਆਉਂਦਾ। ਉਹ ਗੁਰੂ ਧਾਰ ਕੇ ਜਲਦ ਹੀ ਇਸ 'ਤੇ ਅਮਲ ਕਰਨਗੇ।