ਹਰਿਆਣਾ ਦੀ ਧੀ ਪੰਜਾਬ ''ਚ ਚਲਾ ਰਹੀ ਮਿਸ਼ਨ ''ਬਾਬੇ ਨਾਨਕ ਦੀ ਓਟ''

Thursday, Jun 20, 2019 - 05:26 PM (IST)

ਹਰਿਆਣਾ ਦੀ ਧੀ ਪੰਜਾਬ ''ਚ ਚਲਾ ਰਹੀ ਮਿਸ਼ਨ ''ਬਾਬੇ ਨਾਨਕ ਦੀ ਓਟ''

ਬਠਿੰਡਾ (ਅਮਿਤ ਸ਼ਰਮਾ) : ਹਰਿਆਣਾ ਦੇ ਪਿੰਡ ਰਤੀਆ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਬਠਿੰਡਾ ਵਿਚ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ ਲਈ ਮਿਸ਼ਨ 'ਬਾਬੇ ਨਾਨਕ ਦੀ ਓਟ' ਚਲਾ ਰਹੀ ਹੈ। ਲਵਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਸ਼ੌਕ ਸੀ ਕਿ ਉਹ ਗਰੀਬਾਂ ਦੀ ਮਦਦ ਕਰੇ ਅਤੇ ਆਪਣੇ ਇਸੇ ਸ਼ੌਕ ਦੇ ਚੱਲਦੇ ਉਹ ਪਿਛਲੇ 6 ਸਾਲਾਂ ਤੋਂ ਬੱਚਿਆਂ ਨੂੰ ਮੁਫਤ ਪੜ੍ਹਾ ਰਹੀ ਹੈ। ਉਹ ਜਿੱਥੇ ਵੀ ਪੜ੍ਹਾਈ ਕਰਨ ਜਾਂਦੀ ਸੀ ਉਥੇ ਸਮਾਂ ਕੱਢ ਕੇ ਗਰੀਬ ਬੱਚਿਆਂ ਨੂੰ ਜ਼ਰੂਰ ਪੜ੍ਹਾਉਂਦੀ ਸੀ। ਇਸ ਤੋਂ ਪਹਿਲਾਂ ਲਵਪ੍ਰੀਤ ਪਟਿਆਲਾ, ਫਤਿਹਗੜ੍ਹ ਸਾਹਿਬ ਵਿਚ ਵੀ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਈ ਕਰਾਉਂਦੀ ਸੀ ਅਤੇ 100 ਦੇ ਕਰੀਬ ਬੱਚਿਆਂ ਨੂੰ ਪੜ੍ਹਾ ਚੁੱਕੀ ਹੈ।

ਹੁਣ ਪਿਛਲੇ 2 ਸਾਲਾਂ ਤੋਂ ਲਵਪ੍ਰੀਤ ਬਠਿੰਡਾ ਵਿਚ ਰਹਿ ਕੇ ਨੌਕਰੀ ਕਰਨ ਦੇ ਨਾਲ-ਨਾਲ ਸ਼ਾਮ ਦੇ ਸਮੇਂ ਇਕ ਪਾਰਕ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ ਅਤੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਉਹ ਆਪਣੀ ਤਨਖਾਹ ਵਿਚੋਂ ਕਰਦੀ ਹੈ। ਉਨ੍ਹਾਂ ਨੇ ਆਪਣੀ ਇਕ ਸੋਸਾਇਟੀ ਵੀ ਬਣਾ ਲਈ ਹੈ, ਜਿਸ ਦਾ ਨਾਂ 'ਬਾਬੇ ਨਾਨਕ ਦੀ ਓਟ' ਰੱਖਿਆ ਹੈ। ਇਸ ਲੜਕੀ ਦੇ ਕੰਮ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਵੀ ਉਸ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ।


author

cherry

Content Editor

Related News