ਹੁਣ ਆਜ਼ਾਦੀ ਘੁਲਾਟੀਆਂ ਦੇ ਨਾਵਾਂ ’ਤੇ ਬੱਚਿਆਂ ਦੇ ਨਾਂ ਨਹੀਂ ਰੱਖਦੇ ਮਾਪੇ
Wednesday, Apr 10, 2019 - 12:08 PM (IST)

ਪਟਿਆਲਾ/ਬਠਿੰਡਾ : ਪੁਰਾਣੇ ਸਮਿਆਂ 'ਚ ਮਾਪੇ ਫਖਰ ਨਾਲ ਆਜ਼ਾਦੀ ਘੁਟਲਿਆਂ ਦੇ ਨਾਵਾਂ 'ਤੇ ਬੱਚਿਆਂ ਦੇ ਨਾਂ ਰੱਖਦੇ ਸਨ ਜਦਕਿ ਅੱਜਕੱਲ ਇਸ ਦਾ ਰੁਝਾਨ ਘਟਦਾ ਜਾ ਰਿਹਾ ਹੈ। ਉਨ੍ਹਾਂ ਸਮਿਆਂ 'ਚ ਬੱਚਿਆਂ ਦੇ ਨਾਂ ਊਧਮ ਸਿੰਘ ਵਗੈਰਾ ਰੱਖਦੇ ਸਨ ਪਰ ਹੁਣ ਇਹ ਨਾਂ ਸਮੇਂ ਦੀ ਗਰਦਿਸ਼ 'ਚ ਗੁਆਚਣ ਲੱਗੇ ਹਨ। ਇਕ ਪੰਜਾਬ ਅਖਬਾਰ ਮੁਤਾਬਕ ਪੰਜਾਬ 'ਚ ਇਸ ਸਮੇਂ ਊਧਮ ਸਿੰਘ ਦੇ ਨਾਂ ਵਾਲੇ ਸਿਰਫ 1550 ਵਿਅਕਤੀ ਹਨ। ਜ਼ਿਲ੍ਹਾ ਸੰਗਰੂਰ 'ਚ 129 ਤੇ ਸੁਨਾਮ ਹਲਕੇ 'ਚ ਸਿਰਫ 26 ਵਿਅਕਤੀ ਊਧਮ ਸਿੰਘ ਦੇ ਨਾਂ ਵਾਲੇ ਹਨ। ਪੰਜਾਬ ਦੇ ਕਰੀਬ 7 ਹਜ਼ਾਰ ਬਜ਼ੁਰਗ ਉਹ ਹਨ, ਜਿਨ੍ਹਾਂ ਦਾ ਜਨਮ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਾਲੇ ਦਿਨ ਹੋਇਆ। ਇਹ ਬਜ਼ੁਰਗ ਹੁਣ ਜ਼ਿੰਦਗੀ ਹੰਢਾ ਚੁੱਕੇ ਹਨ ਤੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੇ ਹਾਣ ਦੇ ਹਨ। ਬਠਿੰਡਾ ਜ਼ਿਲੇ 'ਚ ਅਜਿਹੇ ਬਜ਼ੁਰਗਾਂ ਦੀ ਗਿਣਤੀ 84 ਹੈ।
ਆਓ ਜਾਣਦੇ ਹਾਂ ਅਜਿਹੇ ਹੀ ਕੁਝ ਲੋਕਾਂ ਬਾਰੇ ਜਿਨ੍ਹਾਂ ਨੇ ਆਜ਼ਾਦੀ ਘੋਟਾਲਿਆਂ ਦੇ ਨਾਂ 'ਤੇ ਆਪਣੇ ਬੱਚੇ ਦੇ ਨਾਂ ਰੱਖੇ ਹਨ। ਦਿਆਲ ਕੌਰ ਦੀਆਂ ਆਂਦਰਾ ਉਦੋਂ ਠਰ ਗਈਆਂ ਜਦੋਂ ਉਸ ਨੂੰ ਜਲ੍ਹਿਆਂਵਾਲਾ ਬਾਗ ਦਾ ਬਦਲੇ ਲਏ ਜਾਣ ਦਾ ਪਤਾ ਲੱਗਾ। ਉਸੇ ਦਿਨ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਦਿਆਲ ਕੌਰ ਨੇ ਫਖਰ ਨਾਲ ਉਸ ਦਾ ਨਾਂ ਊਧਮ ਸਿੰਘ ਰੱਖ ਦਿੱਤਾ। ਦਿਆਲ ਕੌਰ ਹੁਣ ਜਹਾਨ 'ਚ ਨਹੀਂ ਰਹੀ ਤੇ ਉਸ ਦਾ ਪੁੱਤ ਊਧਮ ਸਿੰਘ ਪਟਿਆਲਾ ਦੇ ਪਿੰਡ ਬਹਿਰੂ 'ਚ ਜ਼ਿੰਦਗੀ ਦੇ ਆਖਰੀ ਮੋੜ 'ਤੇ ਹੈ। ਜਦੋਂ ਕੋਈ ਉਸ ਨੂੰ ਉਮਰ ਪੁੱਛਦਾ ਹੈ ਤਾਂ ਉਸ ਦਾ ਇਕੋ ਜਵਾਬ ਹੁੰਦਾ ਹੈ ਕਿ ਜਨਰਲ ਡਾਇਰ ਤੋਂ ਬਦਲਾ ਲੈਣ ਵਾਲੇ ਦਿਨ ਉਹ ਜਨਮਿਆ ਸੀ।
ਬਹਿਰੂ ਪਿੰਡ ਦਾ ਊਧਮ ਸਿੰਘ ਦੱਸਦਾ ਹੈ ਕਿ ਉਨ੍ਹਾਂ ਵੇਲਿਆਂ 'ਚ ਮਾਪੇ ਦੇਸ਼ ਭਗਤਾਂ ਤੋਂ ਵਾਰੇ-ਵਾਰੇ ਜਾਂਦੇ ਸਨ। ਆਜ਼ਾਦੀ ਘੁਲਾਟੀਆਂ ਦੇ ਨਾਵਾਂ 'ਤੇ ਬੱਚਿਆਂ ਦੇ ਨਾਂ ਰੱਖਣ ਦਾ ਉਦੋਂ ਕਾਫੀ ਰੁਝਾਨ ਸੀ। ਉਨ੍ਹਾਂ ਕਿਹਾ ਕਿ ਭਾਵੇਂ ਜਨਰਲ ਡਾਇਰ ਨੂੰ ਮਾਰੇ ਜਾਣ ਦੀ ਬਚਪਨ ਉਮਰੇ ਕੋਈ ਸੋਝੀ ਨਹੀਂ ਸੀ ਪਰ ਬਾਪ ਵਿਰਸਾ ਨੇ ਉਦੋਂ ਉਸ ਦਾ ਨਾਂ ਰੱਖੇ ਜਾਣ ਦੀ ਪਿਛਲੀ ਕਹਾਣੀ ਜ਼ਰੂਰ ਦੱਸ। ਇਹ ਬਜ਼ੁਰਗ ਕਈ ਵਾਰ ਜਲਿਆਂਵਾਲਾ ਬਾਗ ਦੇਖ ਕੇ ਆਖਿਆ ਹੈ। ਅਜਿਹੀ ਹੀ ਕਹਾਣੀ ਮੋਗਾ ਦੇ ਬੁੱਗੀਪੁਰ ਦੇ ਬਾਸ਼ਿੰਦੇ ਊਧਮ ਸਿੰਘ ਦੀ ਹੈ। ਬੁੱਗੀਪੁਰਾ ਦੇ ਊਧਮ ਸਿੰਘ ਦਾ ਬਾਪ ਬੇਲਾ ਸਿਘ ਉਦੋਂ ਅਕਾਲੀ ਮੋਰਚਿਆਂ ਦਾ ਮੋਹਰੀ ਹੁੰਦੀ ਸੀ।