ਰਾਜਸਥਾਨ ''ਚ 17,000 ਪੰਛੀਆਂ ਦੀ ਮੌਤ ਤੋਂ ਬਾਅਦ ਹਰੀਕੇ ਵੈੱਟਲੈਂਡ ਹਾਈ ਅਲਰਟ ''ਤੇ

Thursday, Nov 21, 2019 - 12:00 PM (IST)

ਰਾਜਸਥਾਨ ''ਚ 17,000 ਪੰਛੀਆਂ ਦੀ ਮੌਤ ਤੋਂ ਬਾਅਦ ਹਰੀਕੇ ਵੈੱਟਲੈਂਡ ਹਾਈ ਅਲਰਟ ''ਤੇ

ਬਠਿੰਡਾ (ਵੈੱਬ ਡੈਸਕ) : ਰਾਜਸਥਾਨ ਦੇ ਜੈਪੁਰ 'ਚ ਫੈਲੀ ਸਾਂਭਰ ਝੀਲ 'ਚ ਪਿਛਲੇ 10 ਦਿਨਾਂ ਵਿਚ 17,000 ਪ੍ਰਵਾਸੀ ਪੰਛੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਸੂਬੇ ਦੀ ਵਾਈਲਡਲਾਈਫ ਅਥਾਰਿਟੀਜ਼ ਨੇ ਹਰੀਕੇ ਪੱਤਣ ਵੈੱਟਲੈਂਡ 'ਤੇ ਹਾਈ ਅਲਰਟ ਕਰ ਦਿੱਤਾ ਹੈ।

ਰਾਜਸਥਾਨ ਦੀ ਸਾਂਭਰ ਝੀਲ ਵਿਚ ਇੰਨੀ ਵੱਡੀ ਗਿਣਤੀ ਵਿਚ ਪੰਛੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਅਧਿਕਾਰੀਆਂ ਅਨੁਸਾਰ ਰਾਜਸਥਾਨ ਦੀ ਸਿਹਤ ਅਤੇ ਵਾਈਲਡ ਲਾਈਫ ਅਥਾਰਿਟੀਜ਼ ਨੇ ਪੰਛੀਆਂ ਦੀ ਮੌਤ ਦਾ ਕਾਰਨ ਬੋਟੂਲਿਜ਼ਮ ਦੱਸਿਆ ਹੈ। ਬੋਟੂਲਿਜ਼ਮ ਦਾ ਅਰਥ ਹੈ- ਮਰੇ ਹੋਏ ਪੰਛੀਆਂ ਦੇ ਬੈਕਟੀਰੀਆਂ ਤੋਂ ਪੰਛੀਆਂ ਵਿਚ ਫੈਲਦੀ ਅਪੰਗਤਾ।

ਓਧਰ ਚੀਫ ਵਾਈਲਡਲਾਈਫ ਵਾਰਡਨ ਕੁਲਦੀਪ ਨੇ ਦੱਸਿਆ ਕਿ ਫੀਲਡ ਕਰਮਚਾਰੀਆਂ ਨੂੰ ਹਰੀਕੇ ਪੱਤਣ ਦੇ ਆਸ-ਪਾਸ ਜ਼ਿਆਦਾ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਲੱਗਭਗ 50,000 ਪ੍ਰਵਾਸੀ ਪੰਛੀ ਵੈੱਟਲੈਂਡ ਪਹੁੰਚ ਚੁੱਕੇ ਹਨ। ਹਾਲਾਂਕਿ ਉਥੇ ਕੋਈ ਵੀ ਪੰਛੀ ਮ੍ਰਿਤਕ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਟੀਮਾਂ ਨੂੰ ਕਿਹਾ ਗਿਆ ਹੈ ਕਿ ਕੋਈ ਵੀ ਸ਼ੱਕੀ ਘਟਨਾ ਹੋਣ 'ਤੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਹਰੀਕੇ ਵੈੱਟਲੈਂਡ ਫਿਰੋਜ਼ਪੁਰ-ਤਰਨ ਤਾਰਨ ਦੀ ਅੰਤਰ-ਜ਼ਿਲਾ ਸਰਹੱਦ 'ਤੇ ਸਥਿਤ ਹੈ, ਜਿਥੇ ਸਤਲੁਜ ਅਤੇ ਬਿਆਸ ਨਦੀਆਂ ਮਿਲਦੀਆਂ ਹਨ।


author

cherry

Content Editor

Related News