313 ਸਾਲ ਪਹਿਲਾਂ ਇਸ ਕਿਲੇ ''ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਏ ਸੀ ਚਰਨ

06/21/2019 5:27:07 PM

ਬਠਿੰਡਾ(ਵਿਜੇ) : ਅੱਜ ਤੋਂ ਠੀਕ 313 ਸਾਲ ਪਹਿਲਾਂ ਸਿੱਖ ਧਰਮ ਦੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਪਣੇ ਚਰਨ ਪਾਏ ਸਨ। 21 ਜੂਨ 1706 ਨੂੰ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਵਿਚ ਆਏ ਸਨ। ਉਹ ਕਿਲਾ ਸਾਹਿਬ ਵਿਚ 7 ਦਿਨ ਤੱਕ ਰਹੇ ਸਨ। ਉਨ੍ਹਾਂ ਦੇ ਜਾਣ ਤੋਂ ਬਾਅਦ ਸਿੱਖ ਧਰਮ ਦੇ ਲੋਕ ਸ਼ਰਧਾ ਨਾਲ ਇੱਥੇ ਆਉਂਦੇ ਹਨ। ਅੱਜ ਵੀ ਕਿਲਾ ਮੁਬਾਰਕ ਸਾਹਿਬ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਨਤਮਸਤਕ ਹੋ ਰਹੀ ਹੈ।

ਖਿਦਰਾਨੇ ਦੀ ਢਾਬ ਜੰਗ ਜਿੱਤਣ ਤੋਂ ਬਾਅਦ ਗੁਰੂ ਜੀ ਆਏ ਬਠਿੰਡਾ
ਇਤਿਹਾਸਕਾਰਾਂ ਅਨੁਸਾਰ 21 ਜੂਨ 1706 ਤੋਂ ਪਹਿਲਾਂ ਖਿਦਰਾਨੇ ਦੀ ਢਾਬ ਜਿਸ ਨੂੰ ਅੱਜਕੱਲ ਸ੍ਰੀ ਮੁਕਤਸਰ ਸਾਹਿਬ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ, ਦੀ ਜੰਗ ਜਾਰੀ ਸੀ। ਕਈ ਦਿਨਾਂ ਤੱਕ ਚੱਲੀ ਇਸ ਜੰਗ ਵਿਚ ਜਿੱਤ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਿੱਧਾ ਬਠਿੰਡਾ ਆਏ ਸਨ। ਉਹ ਰਸਤੇ ਵਿਚ ਆਉਣ ਵਾਲੇ ਪਿੰਡ ਕੋਟਭਾਈ, ਲੱਖੀ ਜੰਗਲ ਤੋਂ ਹੁੰਦੇ ਹੋਏ ਬਠਿੰਡਾ ਆਏ ਸਨ, ਜਿੱਥੇ ਆਉਂਦੇ ਹੀ ਬਠਿੰਡਾ ਦੇ ਰਹਿਣ ਵਾਲੇ ਅਗਰਵਾਲ ਪਰਿਵਾਰ ਦੇ ਉੱਤਮ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲੇ ਵਿਚ ਪਰਵੇਸ਼ ਕਰਵਾਇਆ ਸੀ। ਗੁਰੂ ਜੀ ਹਾਜੀਰਤਨ ਸਾਹਿਬ ਗੁਰਦੁਆਰਾ ਵਿਚ ਵੀ ਰੁਕੇ ਸਨ। ਇਹ ਸਾਰਾ ਵਾਕਿਆ 21 ਜੂਨ 1706 ਦਾ ਹੈ, ਜਿਸ ਨੂੰ ਅੱਜ 313 ਸਾਲ ਹੋ ਗਏ ਹਨ।

ਮੁੱਖ ਮੰਤਰੀ ਨੂੰ ਭੁੱਲਿਆ ਇਹ ਇਤੀਹਾਸਿਕ ਦਿਨ
ਅੱਜ 21 ਜੂ  ਹੈ, ਜਿਸ ਦੇ ਮੱਦੇਨਜਰ ਸ਼ਰਧਾਲੂ ਅੱਜ ਕਿਲਾ ਸਾਹਿਬ ਵਿਚ ਨਤਮਸਤਕ ਹੋ ਰਹੇ ਹਨ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਿੱਖ ਸੰਗਤ ਨੂੰ ਗੁਰੂ ਜੀ ਨਾਲ ਸਬੰਧਤ ਇਹ ਦਿਨ ਯਾਦ ਹੈ ਜਦੋਂਕਿ ਮੌਜੂਦਾ ਸਰਕਾਰ ਇਸ ਦਿਨ ਨੂੰ ਬਿਲਕੁਲ ਹੀ ਭੁੱਲ ਗਈ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਸਰਕਾਰ ਖਿਲਾਫ ਰੋਸ ਵੀ ਵਿਖਾਈ ਦੇ ਰਿਹਾ ਹੈ।


cherry

Content Editor

Related News