ਬਠਿੰਡਾ: ਖੇਤ ''ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Wednesday, Jul 10, 2019 - 09:56 AM (IST)

ਬਠਿੰਡਾ: ਖੇਤ ''ਚ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

ਬਠਿੰਡਾ (ਅਮਿਤ)—ਬਠਿੰਡਾ ਦੇ ਪਿੰਡ ਭਾਗੂ 'ਚ ਇਕ ਕਿਸਾਨ ਦੀ ਖੇਤ 'ਚ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਸਵੇਰੇ 5.00 ਵਜੇ ਆਪਣੇ ਖੇਤ 'ਚ ਪਾਣੀ ਲਗਾਉਣ ਲਈ ਗਿਆ ਸੀ, ਜਿੱਥੇ ਉਸ ਨੂੰ ਮੋਟਰ ਤੋਂ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਪਿੰਡ ਭਾਗੂ ਦਾ ਕਿਸਾਨ ਬੇਅੰਤ ਸਿੰਘ ਜੋ ਕਿ ਸਵੇਰੇ ਆਪਣੇ ਖੇਤ 'ਚ ਪਾਣੀ ਲਗਾਉਣ ਲਈ ਗਿਆ ਸੀ, ਪਰ ਜਦੋਂ ਉਸ ਦਾ ਭਰਾ ਕਰੀਬ 6.00 ਵਜੇ ਖੇਤ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਮੋਟਰ ਦੇ ਕੰਢੇ ਡਿੱਗਾ ਪਿਆ ਹੈ ਉਸ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਕਿਸਾਨ ਨੂੰ ਖੇਤ 'ਚ ਮੋਟਰ ਤੋਂ ਕਰੰਟ ਲੱਗਾ ਹੈ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ।


author

Shyna

Content Editor

Related News