ਬਠਿੰਡਾ ’ਚ ਕੋਵੀਸੀਲਡ ਵੈਕਸੀਨ ਦਾ ਸਟਾਕ ਖ਼ਤਮ, ਲੋਕ ਹੋ ਰਹੇ ਪਰੇਸ਼ਾਨ
Sunday, Jul 11, 2021 - 10:35 AM (IST)
ਬਠਿੰਡਾ (ਜ.ਬ.): ਸਿਵਲ ਹਸਪਤਾਲ ਵਿਚ ਕੋਰੋਨਾ ਵੈਕਸੀਨ ਵਿਸ਼ੇਸ਼ ਕਰ ਕੋਵੀਸੀਲਡ ਦਾ ਸਟਾਕ ਸਮਾਪਤ ਹੋਣ ਦੇ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੋਵੀਸੀਲਡ ਵੈਕਸੀਨ ਉਪਲੱਬਧ ਨਾ ਹੋਣ ਕਾਰਨ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਂਪ ਵੀ ਪ੍ਰਭਾਵਿਤ ਹੋਏ ਹਨ ਅਤੇ ਕਈ ਕੈਂਪ ਕੈਂਸਲ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਿਹਤ ਮੁਲਾਜ਼ਮਾਂ ਵੱਲੋਂ ਸਿਹਤ ਆਯੋਗ ਦੀ ਰਿਪੋਰਟ ਦੇ ਵਿਰੋਧ ਵਿਚ ਕੀਤੀ ਜਾ ਰਹੀ ਹੜਤਾਲ ਦੇ ਕਾਰਨ ਵੀ ਵੈਕਸੀਨੇਸ਼ਨ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸ਼ਨੀਵਾਰ ਨੂੰ ਸਿਵਲ ਹਸਪਤਾਲ ਵਿਚ ਵੈਕਸੀਨ ਲਗਵਾਉਣ ਨੂੰ ਲੈ ਕੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣਿਆ ਰਿਹਾ। ਵੈਕਸੀਨੇਸ਼ਨ ਕਰਵਾਉਣ ਦੇ ਲਈ ਵੱਡੀ ਗਿਣਤੀ ’ਚ ਲੋਕ ਪਹੁੰਚੇ ਪਰ ਸਾਰਿਆਂ ਨੂੰ ਵੈਕਸੀਨ ਦੀ ਡੋਜ਼ ਨਹੀਂ ਲੱਗ ਸਕੀ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਇਸ ਦੌਰਾਨ ਵੱਡੀ ਗਿਣਤੀ ਵਿਚ ਐੱਨ. ਆਰ. ਆਈ. ਵੀ ਵੈਕਸੀਨੇਸ਼ਨ ਕਰਵਾਉਣ ਦੇ ਲਈ ਪਹੁੰਚੇ ਪਰ ਉਨ੍ਹਾਂ ਨੂੰ ਵੈਕਸੀਨੇਸ਼ਨ ਦੀ ਖੁਰਾਕ ਨਹੀਂ ਲੱਗ ਸਕੀ, ਜਿਨ੍ਹਾਂ ਨੇ ਰੋਸ ਪ੍ਰਗਟ ਕੀਤਾ । ਕੈਨੇਡਾ ਅਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਕੁਝ ਐੱਨ.ਆਰ.ਆਈਜ਼. ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ ਪਰ ਦੂਸਰੀ ਡੋਜ਼ ਦਾ ਸਮਾਂ ਪੂਰਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵੈਕਸੀਨ ਨਹੀਂ ਲਗਾਈ ਜਾ ਰਹੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਦੇਸ਼ ਜਾਣ ਦੇ ਲਈ ਫਲਾਈਟ ਦੀਆਂ ਟਿਕਟਾਂ ਆਦਿ ਬੁੱਕ ਕਰਵਾਈਆਂ ਹਨ, ਫਲਾਈਟ ਚੜ੍ਹਨ ਤੋਂ ਪਹਿਲਾਂ ਵੈਕਸੀਨੇਸ਼ਨ ਦੀ ਜਾਂਚ ਹੁੰਦੀ ਹੈ ਅਤੇ 15 ਦਿਨ ਪਹਿਲਾਂ ਵੈਕਸੀਨੇਸ਼ਨ ਮੁਕੰਮਲ ਕਰਵਾਉਣ ਵਾਲਿਆਂ ਨੂੰ ਹੀ ਵਿਦੇਸ਼ ਜਾਣ ਦੀ ਇਜਾਜ਼ਤ ਮਿਲਦੀ ਹੈ ਪਰ ਵੈਕਸੀਨ ਮੁਹੱਈਆ ਨਾ ਹੋਣ ਦੇ ਕਾਰਨ ਉਹ ਲੋਕ ਵਿਦੇਸ਼ ਨਹੀਂ ਜਾ ਸਕਦੇ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਕੀ ਕਹਿੰਦੇ ਹਨ ਨੋਡਲ ਅਧਿਕਾਰੀ
ਅਰਬਨ ਨੋਡਲ ਅਧਿਕਾਰੀ ਡਾ. ਪਾਮਿਲ ਬਾਂਸਲ ਨੇ ਦੱਸਿਆ ਕਿ ਕੋਵੀਸੀਲਡ ਫਿਲਹਾਲ ਸਟਾਕ ਵਿਚ ਨਹੀਂ ਹੈ ਅਤੇ 2-3 ਦਿਨਾਂ ਵਿਚ ਮੁਹੱਈਆ ਹੋ ਜਾਵੇਗੀ। ਵੈਕਸੀਨ ਦਾ ਸਟਾਕ ਸਰਕਾਰ ਵੱਲੋਂ ਹੀ ਆਪਣੇ ਹਿਸਾਬ ਨਾਲ ਭੇਜਿਆ ਜਾਂਦਾ ਹੈ। ਸਿਵਲ ਹਸਪਤਾਲ ਵੱਲੋਂ ਲਗਾਤਾਰ ਡਿਮਾਂਡ ਭੇਜੀ ਜਾ ਰਹੀ ਹੈ ਪਰ ਪਿੱਛੇ ਤੋਂ ਵੈਕਸੀਨ ਮੁਹੱਈਆ ਨਾ ਹੋਣ ਕਾਰਨ ਵੈਕਸੀਨ ਨਹੀਂ ਪਹੁੰਚ ਪਾਈ। ਕੋਵੈਕਸੀਨ ਮੁਹੱਈਆ ਹੈ ਅਤੇ ਉਸਦੀ ਡੋਜ਼ ਲਗਾਤਾਰ ਲੋਕਾਂ ਨੂੰ ਲਗਾਈ ਜਾ ਰਹੀ ਹੈ। ਕੋਵੀਸੀਲਡ ਵੀ ਜਲਦ ਹੀ ਸਟਾਕ ਵਿਚ ਆ ਜਾਵੇਗੀ।
ਇਹ ਵੀ ਪੜ੍ਹੋ: ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।