ਬਠਿੰਡਾ ''ਚ ਕੋਰੋਨਾ ਕਾਰਨ ਇਕ ਬੀਬੀ ਸਣੇ 7 ਦੀ ਮੌਤ,13 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
Tuesday, Sep 29, 2020 - 04:28 PM (IST)

ਬਠਿੰਡਾ (ਵਰਮਾ): ਜ਼ਿਲ੍ਹੇ 'ਚ ਬੇਸ਼ੱਕ ਕੋਰੋਨਾ ਪਾਜ਼ੇਟਿਵ ਮਾਮਲਿਆਂ 'ਚ ਕਮੀ ਆ ਰਹੀ ਹੈ ਪਰ ਕੋਰੋਨਾ ਦੀ ਮਹਾਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦਾ ਆਂਕੜਾ ਲਗਾਤਾਰ ਵੱਧ ਰਿਹਾ ਹੈ।ਮੰਗਲਵਾਰ ਨੂੰ ਕੋਰੋਨਾ ਨਾਲ ਅੱਧੀ ਦਰਜਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਟੈਸਟ ਲਈ ਭੇਜੇ ਗਏ 80 ਨਮੂਨਿਆਂ ਦੀ ਰਿਪੋਰਟ ਪਾਜ਼ੇਟਿਵ ਰਹੀ ਹੈ, ਜਦੋਂਕਿ ਸਿਰਫ 13 ਨਵੇਂ ਮਾਮਲੇ ਸਾਹਮਣੇ ਆਏ ਹਨ। ਫਿਲਹਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 124 ਹੋ ਗਈ ਹੈ ਜਦਕਿ ਜ਼ਿਲ੍ਹੇ 'ਚ 59200 ਸਂੈਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 5640 ਕੇਸ ਪਾਜ਼ੇਟਿਵ ਸਨ। ਇਨ੍ਹਾਂ 'ਚੋਂ 4036 ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਗਿਆ ਹੈ। ਇਸ ਸਮੇਂ ਜ਼ਿਲ੍ਹੇ 'ਚ 760 ਮਾਮਲੇ ਐਕਟਿਵ ਹਨ ਜਦੋਂਕਿ 723 ਕੇਸਾਂ ਨੂੰ ਹੋਰ ਜ਼ਿਲ੍ਹਿਆਂ ਵਿਚ ਤਬਦੀਲ ਕੀਤਾ ਗਿਆ ਹੈ।
ਬਠਿੰਡਾ 'ਚ ਮੰਗਲਵਾਰ ਨੂੰ ਕੋਰੋਨਾ ਨਾਲ ਪਹਿਲੀ ਮੌਤ 59 ਸਾਲਾ ਅਜੀਤ ਰੋਡ ਵਾਸੀ ਵਿਅਕਤੀ ਦੀ ਹੋਈ ਹੈ।ਉਸ ਨੂੰ ਖੰਘ ਅਤੇ ਜ਼ੁਕਾਮ ਕਾਰਨ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ ਰਿਪੋਰਟ ਪਾਜ਼ੇਟਿਵ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਉਸ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਸਾਹ ਦੀ ਤਕਲੀਫ਼ ਦੀ ਵਧਣ ਕਾਰਨ ਦੇਰ ਰਾਤ ਉਸ ਦੀ ਮੌਤ ਹੋ ਗਈ। ਦੂਜੀ ਮੌਤ ਇਕ 63 ਸਾਲਾ ਸਿਰਸਾ ਨਿਵਾਸੀ ਦੀ ਸੀ। ਬੁਖਾਰ ਅਤੇ ਆਕਸੀਜਨ ਦੇ ਲੈਪਲ ਕਮਜੋਰ ਹੋਣ ਕਾਰਨ 25 ਸਤੰਬਰ ਨੂੰ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਪਾਜ਼ੇਟਿਵ ਹੋਣ ਤੋਂ ਬਾਅਦ ਉਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਤੀਜੀ ਮੌਤ 40 ਸਾਲਾ ਸ੍ਰੀ ਗੰਗਾਨਗਰ ਰਾਜਸਥਾਨ ਵਾਸੀ ਇਕ ਵਿਅਕਤੀ ਦੀ ਹੋਈ ਹੈ। ਸ੍ਰੀ ਗੰਗਾਨਗਰ ਤੋਂ ਕੋਰੋਨਾ ਪਾਜ਼ੇਟਿਵ ਆਉਣ ਤੋ ਬਾਅਦ ਉਸ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਲਿਆਂਦਾ ਗਿਆ ਅਤੇ ਲਗਭਗ 11 ਦਿਨਾਂ ਤੱਕ ਇਲਾਜ ਅਧੀਨ ਚੱਲਦਿਆਂ ਉਸਦੀ ਮੌਤ ਹੋ ਗਈ।
ਚੌਥੀ ਮੌਤ 55 ਸਾਲਾ ਫੁੱਲੋ ਬਠਿੰਡਾ ਨਿਵਾਸੀ ਦੀ ਸੀ। ਬੁਖਾਰ, ਸਾਹ ਦੀ ਸਮੱਸਿਆ ਅਤੇ ਲੀਵਰ ਵਿਚ ਇੰਨਫੈਕਸਨ ਦੇ ਚਲਦਿਆਂ 15 ਸਤੰਬਰ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਉਸ ਨੇ ਦਮ ਤੋੜ ਦਿੱਤਾ। ਪੰਜਵੀਂ ਮੌਤ 62 ਸਾਲਾ ਔਰਤ ਦੀ ਹੋਈ ਹੈ। ਉਸ ਦਾ ਆਖਰੀ ਦਿਨ ਕੋਰੋਨਾ ਟੈਸਟ ਪਾਜਿਟਿਵ ਆਇਆ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਨੇ ਮੰਗਲਵਾਰ ਨੂੰ ਆਖਰੀ ਸਾਹ ਲਿਆ। 6 ਵੀਂ ਮੌਤ ਪਿੰਡ ਰਾਜਗੜ੍ਹ ਕੁੱਬੇ ਦੇ ਵਸਨੀਕ 65 ਸਾਲਾ ਵਿਅਕਤੀ ਦੀ ਹੋਈ ਹੈ। ਕੁਝ ਦਿਨ ਪਹਿਲਾਂ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਲਗਾਤਾਰ ਬੁਖਾਰ ਹੋਣ ਦੀ ਸ਼ਿਕਾਇਤ ਕਾਰਨ ਉਸ ਦੀ ਕੋਰੋਨਾ ਰਿਪੋਰਟ ਪਾਜਿਂਿਟਵ ਹੋਣ ਤੋਂ ਬਾਅਦ ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਇਲਾਜ ਚੱਲ ਰਿਹਾ ਸੀ। 29 ਸਤੰਬਰ ਦੀ ਸਵੇਰ ਉਸ ਦੀ ਮੌਤ ਹੋ ਗਈ।
ਇੱਥੇ ਆਏ ਨਵੇਂ ਕੇਸ:
ਮੰਗਲਵਾਰ ਨੂੰ ਨਗਰ ਨਿਗਮ ਬਠਿੰਡਾ ਵਿਚ ਦੋ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਜਦੋਂ ਕਿ ਆਦੇਸ਼ ਹਸਪਤਾਲ ਕੈਪਸ ਵਿਚ ਇੱਕ, ਨੀਲਕੰਠ ਮੰਦਰ ਦੇ ਸਾਹਮਣੇ ਰਾਮਪੁਰਾ ਵਿਚ ਇੱਕ, ਪਰਿੰਦਾ ਰੋਡ ਬਠਿੰਡਾ ਵਿਚ ਇੱਕ, ਪਰਸਰਾਮ ਨਗਰ ਵਿਚ ਇੱਕ, ਰਾਮਬਾਗ ਰੋਡ ਵਿਚ ਇੱਕ, ਅਮਰਪੁਰਾ ਬਸਤੀ ਵਿਚ ਇੱਕ, ਮਾਡਲ ਟਾਊਨ ਵਿਚ ਕੇਸ ਦਰਜ ਕੀਤੇ ਗਏ। ਇਕ ਕੇਸ ਬਸੰਤ ਬਿਹਾਰ 'ਚ, ਇਕ ਜੋਧਪੁਰ ਕੈਚੀਆ ਨੇੜੇ ਅਤੇ ਇਕ ਮਾਮਲਾ ਹਰਗੋਬਿੰਦ ਨਗਰ 'ਚ ਪਾਜ਼ਿਟਿਵ ਪਾਇਆ ਗਿਆ।