ਬਠਿੰਡਾ: ਕੱਪੜਾ ਫੈਕਟਰੀ ''ਚ ਹੋਇਆ ਧਮਾਕਾ, 1 ਮਜ਼ਦੂਰ ਦੀ ਮੌਤ
Thursday, Jul 19, 2018 - 12:43 PM (IST)
ਬਠਿੰਡਾ(ਮਨੀਸ਼)—ਬਠਿੰਡਾ ਦੇ ਪਿੰਡ ਜੀਂਦਾ ਵਿਚ ਕੱਪੜਾ ਫੈਕਟਰੀ ਵਿਚ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਧਮਾਕੇ ਵਿਚ 1 ਮਜ਼ਦੂਰ ਦੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
