ਪਰਿਵਾਰ ਲਈ ਇਸ ਧੀ ਦੇ ਸੰਘਰਸ਼ ਦੀ ਕਹਾਣੀ ਤੁਹਾਨੂੰ ਵੀ ਕਰ ਦੇਵੇਗੀ ਭਾਵੁਕ (ਵੀਡੀਓ)

10/3/2019 4:27:52 PM

ਬਠਿੰਡਾ (ਅਮਿਤ ਸ਼ਰਮਾ) : ਸਮਾਜ ਵਿਚ ਅੱਜ ਵੀ ਅਜਿਹੇ ਲੋਕ ਹਨ ਜੋ ਕਿ ਧੀ ਪੈਦਾ ਹੋਣ 'ਤੇ ਖੁਸ਼ ਨਹੀਂ ਹੁੰਦੇ। ਉਥੇ ਹੀ ਬਠਿੰਡਾ ਦੀ ਇਕ ਕੁੜੀ ਨੇ ਆਪਣੇ ਪਰਿਵਾਰ ਖਾਤਰ ਵਿਆਹ ਨਹੀਂ ਕਰਾਇਆ। 37 ਸਾਲਾ ਬੌਬੀ ਕੌਰ ਨੇ ਦੱਸਿਆ ਕਿ 18 ਸਾਲ ਪਹਿਲਾਂ ਉਸ ਦੀ ਮਾਂ ਅੱਗ ਨਾਲ ਝੁਲਸ ਗਈ ਸੀ ਅਤੇ ਪਿਤਾ ਦੀ ਵੀ ਹਾਲਤ ਠੀਕ ਨਹੀਂ ਸੀ ਅਤੇ ਉਦੋਂ ਉਸ ਦੇ ਭੈਣ-ਭਰਾ ਵੀ ਛੋਟੇ ਸਨ, ਜਿਸ ਕਾਰਨ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਮੋਢਿਆ 'ਤੇ ਆ ਗਈ। ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਉਹ ਉਦੋਂ ਤੋਂ ਹੀ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ।

ਬੌਬੀ ਕੌਰ ਨੇ ਦੱਸਿਆ ਕਿ ਉਸ ਦਾ ਸਾਰਾ ਬਚਪਨ ਦੁੱਖਾਂ ਵਿਚ ਹੀ ਬੀਤਿਆ ਅਤੇ ਅੱਜ ਵੀ ਉਹ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ। ਉਸ ਨੇ ਕਿਹਾ ਕਿ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਉਸ ਦੀ ਕੋਈ ਮਦਦ ਨਹੀਂ ਕੀਤੀ ਗਈ ਹੈ, ਜਿਸ ਕਾਰਨ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰਨ ਲਈ ਮਜਬੂਰ ਹੈ ਅਤੇ ਇਸ ਨਾਲ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ।


cherry

Edited By cherry