ਦੁਖ਼ਦ ਖ਼ਬਰ: ਟਿੱਕਰੀ ਬਾਰਡਰ ’ਤੇ ਚੱਲ ਰਹੇ ਧਰਨੇ ’ਚ ਸ਼ਾਮਲ ਇਕ ਹੋਰ ਨੌਜਵਾਨ ਦੀ ਮੌਤ
Thursday, Dec 17, 2020 - 06:13 PM (IST)
ਭੁੱਚੋ ਮੰਡੀ/ਬਠਿੰਡਾ (ਨਾਗਪਾਲ, ਕੁਨਾਲ ਬਾਂਸਲ): ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਟਿੱਕਰੀ ਬਾਰਡਰ ਤੇ ਚੱਲ ਰਹੇ ਧਰਨੇ ਵਿੱਚ ਸ਼ਾਮਲ ਪਿੰਡ ਤੁੰਗਵਾਲੀ ਦੇ ਨੌਜਵਾਨ ਕਿਸਾਨ ਜੈ ਸਿੰਘ ਦੀ ਅੱਜ ਸਵੇਰੇ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ’ਚ ਸੋਗ ਦੀ ਲਹਿਰ ਦੋੜ ਗਈ। 37 ਸਾਲਾ ਜੈ ਸਿੰਘ ਆਪਣੇ ਭਰਾ ਸੁਖਮੰਦਰ ਸਿੰਘ ਨਾਲ ਦਿੱਲੀ ਸੰਘਰਸ਼ ਵਿੱਚ ਗਿਆ ਹੋਇਆ ਸੀ। ਅੱਜ ਸਵੇਰੇ ਕਰੀਬ 4 ਵਜੇ ਦਿਲ ਦਾ ਦੌਰਾ ਪੈ ਜਾਣ ਨਾਲ ਉਸ ਦੀ ਮੌਤ ਹੋ ਗਈ। ਕਰੀਬ ਸਾਢੇ ਚਾਰ ਕਿੱਲੇ ਦਾ ਮਾਲਕ ਜੈ ਸਿੰਘ ਖ਼ੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਉਸ ਦੇ ਤਿੰਨ ਬੱਚੇ ਜਿਨ੍ਹਾਂ ’ਚ ਦੋ ਕੁੜੀਆਂ 14 ਸਾਲ, 12 ਸਾਲ ਅਤੇ ਸਭ ਤੋ ਛੋਟਾ ਮੁੰਡਾ10 ਸਾਲ ਦਾ ਹੈ।
ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹੁਸ਼ਿਆਰ ਸਿੰਘ,ਬਲਜੀਤ ਸਿੰਘ,ਸਿਮਰਜੀਤ ਸਿੰਘ ਨੇ ਕਿਹਾ ਕਿ ਕਿਸਾਨ ਜੈ ਸਿੰਘ ਦੇ ਪਰਿਵਾਰ ’ਚ ਕਮਾਉਣ ਵਾਲਾ ਕੋਈ ਨਹੀ ਹੈ ਅਤੇ ਇਸ ਦੇ ਬੱਚੇ ਛੋਟੇ ਹਨ। ਸਰਕਾਰ ਵਲੋਂ ਪਰਿਵਾਰ ਨੂੰ ਘੱਟੋ-ਘੱਟ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਸਰਕਾਰੀ ਕਰਜ਼ਾ ਮਾਫ਼ ਕੀਤਾ ਜਾਵੇ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼