ਬਟਾਲਾ ’ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ : ਮਾਂ ਨੇ 2 ਮਾਸੂਮਾਂ ਸਣੇ ਨਿਗਲੀਆਂ ਸਲਫਾਸ ਦੀਆਂ ਗੋਲੀਆਂ

Friday, Apr 09, 2021 - 02:26 PM (IST)

ਬਟਾਲਾ (ਗੁਰਪ੍ਰੀਤ ਸਿੰਘ) - ਬਟਾਲਾ ’ਚ ਅੱਜ ਦਿਲ ਦਹਿਲਾ ਦੇਣ ਵਾਲਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬਟਾਲਾ ਦੇ ਪਿੰਡ ਦਿਆਲਗੜ ਦੀ ਰਹਿਣ ਵਾਲੀ ਇਕ 30 ਸਾਲ ਦੀ ਜਨਾਨੀ ਨੇ ਆਪਣੇ ਛੋਟੇ-ਛੋਟੇ ਦੋ ਬੱਚਿਆਂ ਸਮੇਤ ਆਤਮਹੱਤਿਆ ਦੀ ਕੋਸ਼ਿਸ਼ ਕਰਦੇ ਹੋਏ ਸਲਫਾਸ ਦੀਆ ਗੋਲੀਆਂ ਨਿਗਲ ਲਾਈਆਂ। ਇਸ ਘਟਨਾ ਪਤਾ ਚਲਦੇ ਸਾਰ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਜਨਾਨੀ ਅਤੇ ਉਸ ਦੇ ਦੋ ਛੋਟੇ-ਛੋਟੇ ਬੱਚਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾ ਦਿੱਤਾ, ਜਿਥੇ ਉਨ੍ਹਾਂ ਦੀ ਗੰਭੀਰ ਹਾਲਤ ’ਚ ਦੱਸੀ ਜਾ ਰਹੀ ਹੈ।

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਬਟਾਲਾ ਦੀ ਡਾਕਟਰ ਪ੍ਰਿਯੰਕਾ ਨੇ ਦੱਸਿਆ ਕਿ ਪਿੰਡ ਦਿਆਲਗੜ ਦੀ ਰਹਿਣ ਵਾਲੀ ਅੰਜੂ ਨੇ ਉਨ੍ਹਾਂ ਨੂੰ ਖੁਦ ਦੱਸਿਆ ਸੀ ਕਿ ਉਸ ਨੇ ਸਲਫਾਸ ਨਿਗਲ ਲਈ ਹੈ। ਉਸ ਨੇ ਆਪਣੇ 4 ਸਾਲ ਦੇ ਮੁੰਡੇ ਅਤੇ 6 ਸਾਲ ਦੀ ਧੀ ਨੂੰ ਵੀ ਸਲਫਾਸ ਦੀ ਗੋਲੀਆਂ ਖ਼ਵਾ ਦਿੱਤੀਆਂ ਹਨ। ਡਾ.ਪ੍ਰਿਯੰਕਾ ਦੇ ਮੁਤਾਬਕ ਸਲਫਾਸ ਖਾਣ ਕਰਕੇ ਤਿੰਨਾਂ ਦੀ ਹਾਲਤ ਕਾਫ਼ੀ ਗੰਭੀਰ ਸੀ, ਜਿਸ ਕਰਕੇ ਉਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਜਨਾਨੀ ਵਲੋਂ ਬੱਚਿਆਂ ਸਮੇਤ ਆਤਮਹੱਤਿਆ ਕਰਨ ਦੀ ਕੋਸ਼ਿਸ਼ ਪਿੱਛੇ ਕੀ ਕਾਰਨ ਹੈ, ਦਾ ਹੁਣ ਤੱਕ ਕੋਈ ਖ਼ੁਲਾਸਾ ਨਹੀਂ ਹੋ ਸਕਿਆ। 

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)

ਨੋਟ : ਇਸ ਖ਼ਬਰ ਦੇ ਸਬੰਧ ’ਚ ਤੁਸੀਂ ਕੁਮੈਂਟ ਕਰਕੇ ਦਿਓ ਆਪਣੀ ਰਾਏ...


rajwinder kaur

Content Editor

Related News